ਪਟਿਆਲਾ, 19 ਸਤੰਬਰ : ਧੀਮਾਨ ਭਵਨ ਸੋਸਾਇਟੀ ਵੱਲੋਂ ਭਗਵਾਨ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸਰਹਿੰਦੀ ਗੇਟ ਸਥਿਤ ਧੀਮਾਨ ਭਵਨ ਵਿਖੇ ਅੱਖਾਂ ਦਾ ਮੁਫ਼ਤ ਚੈਕਅਪ ਕੈਂਪ ਲਗਾਇਆ ਗਿਆ। ਸਭ ਤੋਂ ਪਹਿਲਾ ਹਵਨ ਕੀਤਾ ਗਿਆ ਅਤੇ ਪ੍ਰਸਾਦ ਵੰਡਿਆ ਗਿਆ। ਕੈਂਪ ਦਾ ਉਦਘਾਟਨ ਪਟਿਆਲਾ ਦੇ ਮੇਅਰ ਸ੍ਰੀ ਕੁੰਦਨ ਗੋਗੀਆ ਵੱਲੋਂ ਕੀਤਾ ਗਿਆ।
ਇਸ ਦੌਰਾਨ ਸ. ਗੁਰਿੰਦਰ ਸਿੰਘ ਢਿੱਲੋਂ ਰਿਟਾਅਰਡ ਏ.ਡੀ.ਜੀ.ਪੀ., ਨਰਿੰਦਰ ਲਾਲੀ ਅਤੇ ਵਿਸ਼ਵਕਰਮਾ ਮੰਦਰ ਕਮੇਟੀ ਲਾਹੌਰੀ ਗੇਟ ਦੇ ਜਗਜੀਤ ਸਿੰਘ ਸੱਗੂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।
ਕੈਂਪ ਦਾ ਸੰਚਾਲਨ ਡਾ. ਅਮਨਦੀਪ ਗਰਗ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਗਿਆ। ਇਸ ਦੌਰਾਨ 150 ਮਰੀਜਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਤੇ ਚਸ਼ਮੇ ਦਿੱਤੇ ਗਏ।
ਇਸ ਮੌਕੇ ਧੀਮਾਨ ਭਵਨ ਸੋਸਾਇਟੀ ਦੇ ਪ੍ਰਧਾਨ ਕੇਦਾਰਨਾਥ, ਡਿਪਟੀ ਚੇਅਰਮੈਨ ਸੰਦੀਪ ਕੁਮਾਰ ਧੀਮਾਨ ਟੀਨਾ, ਜਨਰਲ ਸਕੱਤਰ ਸ਼ਾਮ ਕੁਮਾਰ ਧੀਮਾਨ, ਸੀਨੀਅਰ ਮੀਤ ਪ੍ਰਧਾਨ ਦਵਾਰਕਾ ਦਾਸ ਧੀਮਾਨ, ਮੀਤ ਪ੍ਰਧਾਨ ਦਵਿੰਦਰ ਪਨੇਸਰ, ਕੈਸ਼ਿਅਰ ਰਾਜ ਕੁਮਾਰ, ਮੈਂਬਰ ਰਜਿੰਦਰ ਕੁਮਾਰ, ਨਿਰਦੋਸ਼ ਧੀਮਾਨ ਸਮੇਤ ਸਮੂਹ ਮੈਂਬਰ ਮੌਜੂਦ ਰਹੇ।