ਦੋ ਬਚਿਆਂ ਦੀ ਹੋਈ ਰਹੱਸਮਈ ਮੌਤ ਤੋ ਬਾਅਦ ਮਾਂ ਖਿਲਾਫ ਹੋਇਆ ਮਾਮਲਾ ਦਰਜ

ਬਠਿੰਡਾ, 14 ਫਰਵਰੀ : ਬਠਿੰਡਾ ਦੇ ਪਿੰਡ ਫੂਲੇਵਾਲਾ ਵਿਖੇ ਇਕ ਪਰਿਵਾਰ ਵਿਚ ਦੋ ਬਚਿਆਂ ਦੀ ਹੋਈ ਰਹਸਮਈ ਢੰਗ ਨਾਲ ਮੌਤ ਤੋ ਬਾਅਦ ਪੁਲਸ ਨੇ ਪਿੰਡ ਵਾਲਿਆਂ ਦੇ ਸ਼ੱਕ ਜਤਾਉਣ ਤੋ ਬਾਅਦ ਜਾਂਚ ਉਪਰੰਤ ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਕਰੀਬ ਦੋ ਹਫ਼ਤੇ ਪਹਿਲਾਂ ਇੱਕ ਨਾਬਾਲਗ ਕੁੜੀ ਦੀ ਸੰਦੇਹਜਨਕ ਹਾਲਾਤਾਂ ਵਿੱਚ ਮੌਤ ਹੋਈ ਸੀ, ਜਿਸ ਦਾ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਰਾਤ ਉਸਦੇ ਛੋਟੇ ਭਰਾ ਦੀ ਵੀ ਮੌਤ ਹੋ ਗਈ, ਜਿਸ ਨਾਲ ਪਿੰਡ ਵਿੱਚ ਚਰਚਾ ਅਤੇ ਗੁੱਸੇ ਦਾ ਮਾਹੌਲ ਬਣ ਗਿਆ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਮਾਂ ਦੇ ਕਥਿਤ ਪ੍ਰੇਮ ਸਬੰਧਾਂ ਕਾਰਨ ਬੱਚੇ ਰੁਕਾਵਟ ਬਣ ਰਹੇ ਸਨ ਅਤੇ ਉਨ੍ਹਾਂ ਨੂੰ ਚੂਹੇ ਮਾਰਨ ਵਾਲੀ ਜ਼ਹਿਰ ਦੇ ਕੇ ਮਾਰਿਆ ਗਿਆ।

ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਨਾਬਾਲਗ ਬੱਚੇ ਦੀ ਤਾਜ਼ਾ ਮੌਤ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਮਾਂ ‘ਤੇ ਸ਼ੱਕ ਜਤਾਇਆ ਗਿਆ। ਪ੍ਰਾਰੰਭਿਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਹਿਲਾ ਦੇ ਕਿਸੇ ਵਿਅਕਤੀ ਨਾਲ ਕਥਿਤ ਗੈਰਕਾਨੂੰਨੀ ਸਬੰਧ ਸਨ ਅਤੇ ਬੱਚਿਆਂ ਨੂੰ ਰੁਕਾਵਟ ਸਮਝਿਆ ਜਾ ਰਿਹਾ ਸੀ। ਫਿਲਹਾਲ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

 

Scroll to Top