ਦੋ ਅਤਿਵਾਦੀਆਂ ਦੀ ਖਬਰ ਤੋ ਬਾਅਦ ਸਰਹੱਦੀ ਜਿਲਿਆਂ ਵਿੱਚ ਹਾਈ ਅਲਰਟ

ਦੋ ਅਤਿਵਾਦੀਆਂ ਦੀ ਖਬਰ ਤੋ ਬਾਅਦ ਸਰਹੱਦੀ ਜਿਲਿਆਂ ਵਿੱਚ ਹਾਈ ਅਲਰਟ
ਪਠਾਨਕੋਟ, 26 ਜੂਨ
ਸਰਹੱਦੀ ਜ਼ਿਲ੍ਹਿਆਂ ’ਚ ਹਾਈ ਅਲਰਟ ਕਰ ਦਿੱਤਾ ਗਿਆ ਹੈ, ਕਿਉਂਕਿ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਦੋ ਮਸ਼ਕੂਕ ਅਤਿਵਾਦੀਆਂ ਦੇ ਪਠਾਨਕੋਟ ਵਿੱਚ ਦਾਖਲ ਹੋਣ ਦੀ ਸੂਹ ਮਿਲੀ ਹੈ। ਕੌਮਾਂਤਰੀ ਸਰਹੱਦ ਦੇ ਨੇੜੇ ਸਥਿਤ ਕੋਟ ਭਥੀਆਂ ਪਿੰਡ ਦੇ ਵਾਸੀ ਨੇ ਅੱਧੀ ਰਾਤ ਦੇ ਕਰੀਬ ਕੰਟਰੋਲ ਰੂਮ ਸੂਚਨਾ ਦਿੱਤੀ ਕਿ ਦੋ ਨਕਾਬਪੋਸ਼, ਜੋ ਭਾਰੀ ਹਥਿਆਰਾਂ ਨਾਲ ਲੈਸ ਸਨ, ਉਸ ਦੇ ਫਾਰਮ ਹਾਊਸ ਅੰਦਰ ਜਬਰੀ ਦਾਖ਼ਲ ਹੋ ਗਏ। ਉਸ ਨੇ ਦੱਸਿਆ, ‘ਹਥਿਆਬੰਦ ਬੰਦਿਆਂ ਨੇ ਮੇਰੇ ਸਿਰ ’ਤੇ ਬੰਦੂਕ ਤਾਣ ਦਿੱਤੀ ਤੇ ਮੈਨੂੰ ਰਾਤ ਦਾ ਖਾਣਾ ਤਿਆਰ ਕਰਨ ਲਈ ਕਿਹਾ। ਇੱਕ ਵਾਰ ਜਦੋਂ ਉਨ੍ਹਾਂ ਨੇ ਰਾਤ ਦਾ ਖਾਣਾ ਖਾ ਲਿਆ, ਉਹ ਮੇਰਾ ਘਰ ਛੱਡ ਕੇ ਪਠਾਨਕੋਟ ਵੱਲ ਚਲੇ ਗਏ।’

Leave a Comment

Your email address will not be published. Required fields are marked *

Scroll to Top