ਦੁਪਹਿਰੇ ਕਿਡਨੈਪ ਹੋਇਆ ਬੱਚਾ ਪੁਲਸ ਦੀ ਮੁਸਤੈਦੀ ਨਾਲ ਰਾਤ ਨੂੰ ਹੀ ਪੁਲਸ ਨੇ ਹਿਮਾਚਲ ਤੋਂ ਕੀਤਾ ਬਰਾਮਦ

ਦੁਪਹਿਰੇ ਕਿਡਨੈਪ ਹੋਇਆ ਬੱਚਾ ਪੁਲਸ ਦੀ ਮੁਸਤੈਦੀ ਨਾਲ ਰਾਤ ਨੂੰ ਹੀ ਪੁਲਸ ਨੇ ਹਿਮਾਚਲ ਤੋਂ ਕੀਤਾ ਬਰਾਮਦ
ਪਠਾਨਕੋਟ : ਕੱਲ ਦੁਪਹਿਰ ਸਕੂਲ ਤੋਂ ਆਉਂਦੇ ਸਮੇਂ ਇਕ ਵੱਡੀ ਘਟਨਾ ਸ਼ਹਿਰ ਦੇ ਪੋਸ਼ ਏਰੀਆ ਸ਼ਾਹ ਕਲੋਨੀ ਵਿਖੇ ਸਾਹਮਣੇ ਆਈ ਜਿਥੇ ਇੱਕ ਬੱਚੇ ਨੂੰ ਕਿਡਨੈਪ ਕੀਤਾ ਗਿਆ ਸੀ। ਜਿਸ ਦੀ ਉਮਰ ਪੰਜ ਤੋਂ ਛੇ ਸਾਲ ਦੱਸੀ ਜਾ ਰਹੀ ਹੈ ਸੀ । ਪੁਲਿਸ ਵੱਲੋਂ ਹਰ ਪਾਸੇ ਨਾਕੇਬੰਦੀ ਕੀਤੀ ਗਈ ਤਾਂ ਜੋ ਬੱਚੇ ਨੂੰ ਕਿਸੇ ਤਰ੍ਹਾਂ ਬਚਾਇਆ ਜਾ ਸਕੇ। ਦੱਸਦੇ ਚਲੀਏ ਕਿ ਬਦਮਾਸ਼ ਆਪਣੇ ਵੱਲੋਂ ਇੱਕ ਚਿੱਠੀ ਵੀ ਘਰ ਦੇ ਬਾਹਰ ਸੁੱਟ ਕੇ ਗਏ ਸੀ ਜੋ ਕਿ ਬਚੇ ਦੀ ਭੈਣ ਨੇ ਚੁੱਕ ਕੇ ਆਪਣੇ ਘਰ ਦਿੱਤੀ, ਜਿਸ ਵਿੱਚ ਦੋ ਕਰੋੜ ਦੀ ਫਰੋਤੀ ਦੀ ਮੰਗ ਕੀਤੀ ਗਈ ਸੀ ਅਤੇ ਪੁਲਿਸ ਨੂੰ ਦੱਸਣ `ਤੇ ਅੰਜਾਮ ਭੁਗਤਣ ਦੀ ਗੱਲ ਕਹੀ ਗਈ ਸੀ। ਇਸ ਦੇ ਬਾਅਦ ਪੁਲਿਸ ਨੇ ਹਿਮਾਚਲ ਪੁਲਿਸ ਦੇ ਨਾਲ ਰਾਬਤਾ ਕਾਇਮ ਕੀਤਾ ਅਤੇ ਛਾਪੇਮਾਰੀ ਕਰ ਬੀਤੀ ਰਾਤ ਕਰੀਬ 12 ਵਜੇ ਬੱਚੇ ਨੂੰ ਬਰਾਮਦ ਕਰ ਲਿਆ ਅਤੇ ਪਰਿਵਾਰ ਦੇ ਹਵਾਲੇ ਕੀਤਾ। ਬੱਚੇ ਦੀ ਬਰਾਮਦਗੀ ਨੂੰ ਦੇਖਦੇ ਹੋਏ ਪਰਿਵਾਰ ਵਿੱਚ ਅਤੇ ਸ਼ਹਿਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਲੋਕਾਂ ਬੀਤੀ ਰਾਤ ਪੰਜਾਬ ਪੁਲਿਸ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ।

Leave a Comment

Your email address will not be published. Required fields are marked *

Scroll to Top