ਦਿੱਲੀ, 21 ਅਕਤੂਬਰ 2025 : ਡੀਐਫਐਸ ਅਧਿਕਾਰੀਆਂ ਨੇ ਅੱਜ ਜਾਣਕਾਰੀਦਿੰਦਿਆਂ ਦਸਿਆਕਿ ਅੱਜ ਦਿੱਲੀ ਰਾਸ਼ਟਰਪਤੀ ਭਵਨ ਨੇੜੇ ਇਕ ਇਮਾਰਤ ਨੂੰ ਭਿਆਨਕ ਅੱਗ ਲਗ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਰਾਸ਼ਟਰਪਤੀ ਭਵਨ ਦੇ ਗੇਟ ਨੰਬਰ 31 ਨੇੜੇ ਇੱਕ ਇਮਾਰਤ ਵਿੱਚ ਅੱਗ ਲੱਗ ਗਈ। ਮੌਕੇ ਦੀ ਸਥਿਤੀ ਨੂੰ ਸੰਭਾਲਣ ਲਈ ਅਧਿਕਾਰੀਆਂ ਨੂੰ ਪੰਜ ਫਾਇਰ ਟੈਂਡਰ ਭੇਜਣੇ ਪਏ।
ਅਧਿਕਾਰੀ ਨੇ ਦੱਸਿਆ ਕਿ ਦੋ ਮੰਜ਼ਿਲਾ ਇਮਾਰਤ ਦੇ ਹੇਠਲੇ (ਗਰਾਊਂਡ) ਫਲੋਰ ਤੇ ਘਰੇਲੂ ਸਮਾਨ ਵਿੱਚ ਅੱਗ ਲੱਗਣ ਬਾਰੇ ਦੁਪਹਿਰ 1.51 ਵਜੇ ਸੂਚਨਾ ਮਿਲੀ। ਉਨ੍ਹਾਂ ਅੱਗੇ ਕਿਹਾ ਕਿ ਅੱਗ ਉਪਰ ਜਲਦ ਹੀ ਮਸ਼ਕਤ ਨਾਲ ਕਾਬੂ ਪਾ ਲਿਆ ਗਿਆ।
ਡੀਐੱਫਐੱਸ ਅਧਿਕਾਰੀ ਨੇ ਕਿਹਾ, ਅਸੀਂ ਪੰਜ ਫਾਇਰ ਟੈਂਡਰਾਂ ਨੂੰ ਮੌਕੇ ਤੇ ਭੇਜਿਆ, ਜਿਨਾ ਨੇ ਹਿੰਮਤ ਨਾਲ ਅੱਗ ਤੇ ਕਾਬੂ ਪਾਇਆ।