ਦਿੱਲੀ ਏਅਰਪੋਰਟ ਦੀ ਛੱਤ ਡਿੱਗੀ ; ਇਕ ਦੀ ਮੌਤ
ਨਵੀਂ ਦਿੱਲੀ : ਤੜਕਸਾਰ 5 ਵਜੇ ਦੇ ਕਰੀਬ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇਦੇ ਟਰਮੀਨਲ-1 ਦੀ ਛੱਤ ਮੀਂਹ ਕਾਰਨ ਹੇਠਾਂ ਖੜ੍ਹੇ ਵਾਹਨਾਂ ’ਤੇ ਡਿੱਗ ਗਈ, ਜਿਸ ਨਾਲ ਕੁਝ ਲੋਕ ਫਸ ਗਏ। ਜਾਣਕਾਰੀ ਮੁਤਾਬਕ ਦਿੱਲੀ ਫਾਇਰ ਸਰਵਿਸ ਦੀ ਟੀਮ ਨੇ ਮੌਕੇ ‘ਤੇ ਪਹੁੰਚੇ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਨਾਲ ਹੀ ਇਸ ਹਾਦਸੇ ਵਿੱਚ ਹੁਣ ਤੱਕ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਅਤੇ 8 ਲੋਕ ਜ਼ਖਮੀ ਹੋ ਗਏ ਹਨ।