ਦਹਿਸ਼ਤਗਰਦਾਂ ਤੇ ਸੁਰਖਿਆ ਬਲਾਂ ਨੇ ਕਸਿਆ ਸਿਕੰਜਾ

ਦਿੱਲੀ, 8 ਅਗਸਤ : ਜੰਮੂ ਕਸ਼ਮੀਰ ਵਿਖੇ ਸੁਰਖਿਆ ਬਲਾਂ ਵਲੋ ਦਹਿਸ਼ਤਗਰਦਾਂ ਉਪਰ ਸਿ਼ਕੰਜਾ ਪੂਰੀ ਤਰ੍ਹਾਂ ਕਸਿਆ ਹੋਇਆ ਹੈ। ਜੰਗਲੀ ਇਲਾਕੇ ਵਿਚ ਲੁਕੇ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਵਿੱੱਢਿਆ ਆਪ੍ਰੇਸ਼ਨ ਅੱਜ ਅਠਵੇਂ ਦਿਨ ਵੀ ਜਾਰੀ ਰਿਹਾ। ਸੀਨੀਅਰ ਪੁਲੀਸ ਤੇ ਫੌਜੀ ਅਧਿਕਾਰੀਆਂ ਵੱਲੋਂ ਪੂਰੇ ਅਪਰੇਸ਼ਨ ’ਤੇ ਲਗਾਤਾਰ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।

ਜੰਮੂ-ਕਸ਼ਮੀਰ ਪੁਲੀਸ ਦੇ ਮੁਖੀ ਨਲਿਨ ਪ੍ਰਭਾਤ ਨੇ ਵੀਰਵਾਰ ਨੂੰ ਹਾਲਾਤ ਦੇ ਜਾਇਜ਼ੇ ਲਈ ਆਪ੍ਰੇਸ਼ਨ ਖੇਤਰ ਦਾ ਦੌਰਾ ਕੀਤਾ। ਫੌਜ ਦੇ ਉੱਤਰੀ ਕਮਾਂਡਰ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਨੇ ਦੱਖਣੀ ਕਸ਼ਮੀਰ ਵਿੱਚ ਸੁਰੱਖਿਆ ਹਾਲਾਤ ਅਤੇ ਅਤਿਵਾਦ ਵਿਰੋਧੀ ਗਰਿੱਡ ਦੀ ਵੀ ਸਮੀਖਿਆ ਕੀਤੀ, ਜਿੱਥੇ ਉਨ੍ਹਾਂ ਨੂੰ ਚੱਲ ਰਹੇ ਆਪ੍ਰੇਸ਼ਨ ਬਾਰੇ ਵੀ ਜਾਣਕਾਰੀ ਦਿੱਤੀ ਗਈ। ਅਧਿਕਾਰੀ ਨੇ ਕਿਹਾ, ‘‘ਆਪ੍ਰੇਸ਼ਨ ਆਪਣੇ ਅੱਠਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਅਤੇ ਇਹ ਜਾਰੀ ਹੈ। ਰੁਕ ਰੁਕ ਕੇ ਗੋਲੀਬਾਰੀ ਜਾਰੀ ਹੈ।’’

ਡਰੋਨ ਤੇ ਹੈਲੀਕਾਪਟਰ ਲਗਾਏ

ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਜੰਗਲੀ ਖੇਤਰ ਦੇ ਔਖੇ ਇਲਾਕੇ ਵਿੱਚ ਅਤਿਵਾਦੀਆਂ ਦਾ ਪਤਾ ਲਗਾਉਣ ਲਈ ਡਰੋਨ ਅਤੇ ਹੈਲੀਕਾਪਟਰਾਂ ਨੂੰ ਸੇਵਾ ਵਿੱਚ ਲਗਾਇਆ ਹੈ। ਪੈਰਾ ਕਮਾਂਡੋ ਵੀ ਅਤਿਵਾਦੀਆਂ ਨੂੰ ਬੇਅਸਰ ਕਰਨ ਵਿੱਚ ਸੁਰੱਖਿਆ ਬਲਾਂ ਦੀ ਸਹਾਇਤਾ ਕਰ ਰਹੇ ਸਨ। ਅਧਿਕਾਰੀਆਂ ਨੇ ਕਿਹਾ ਕਿ ਕਾਰਵਾਈ ਦੌਰਾਨ ਸੁਰੱਖਿਆ ਬਲਾਂ ਦੇ ਸੱਤ ਜਵਾਨ ਜ਼ਖ਼ਮੀ ਹੋਏ ਹਨ।

ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਅਖ਼ਲ ਵਿਚ ਜੰਗਲੀ ਖੇਤਰ ’ਚ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਤੋਂ ਬਾਅਦ ਸੁਰੱਖਿਆ ਬਲਾਂ ਨੇ ਪਿਛਲੇ ਸ਼ੁੱਕਰਵਾਰ ਨੂੰ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਵਿੱਢੀ ਸੀ। ਹੁਣ ਤੱਕ ਮੁਕਾਬਲੇ ਵਿੱਚ ਦੋ ਅਤਿਵਾਦੀ ਮਾਰੇ ਗਏ ਹਨ।

Leave a Comment

Your email address will not be published. Required fields are marked *

Scroll to Top