ਥਾਣਾ ਸਿਟੀ ਸਮਾਣਾ ਪੁਲਸ ਨੇ ਕੀਤਾ ਦੋ ਵਿਅਕਤੀਆਂ ਵਿਰੁੱਧ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ

ਥਾਣਾ ਸਿਟੀ ਸਮਾਣਾ ਪੁਲਸ ਨੇ ਕੀਤਾ ਦੋ ਵਿਅਕਤੀਆਂ ਵਿਰੁੱਧ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ
ਸਮਾਣਾ, 31 ਜੁਲਾਈ () : ਥਾਣਾ ਸਿਟੀ ਸਮਾਣਾ ਪੁਲਸ ਨੇ ਸਿ਼ਕਾਇਤਕਰਤਾ ਸਤਪਾਲ ਸਿੰਘ ਪੁੱਤਰ ਕਸਤੂਰੀ ਲਾਲ ਵਾਸੀ ਗੁਰਮੁੱਖ ਕਾਲੋਨੀ ਸਮਾਣਾ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 323, 341, 325, 506, 34 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅਮਰਿੰਦਰ ਸਿੰਘ ਪੁੱਤਰ ਜਗਦੇਵ ਸਿੰਘ, ਜਗਦੇਵ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀਆਨ ਘੱਗਾ ਰੋਡ ਸਮਾਣਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸਤਪਾਲ ਸਿੰਘ ਨੇ ਦੱਸਿਆ ਕਿ 26 ਜੂਨ 2024 ਨੂੰ ਉਹ ਆਪਣੇ ਪਾਰਟਨਰ ਨਾਲ ਘੱਗਾ ਰੋਡ ਸਮਾਣਾ ਵਿਖੇ ਸਥਿਤ ਉਨ੍ਹਾਂ ਦੀ ਦੁਕਾਨ ਤੇ ਗੇੜਾ ਮਾਰਨ ਗਿਆ ਸੀ ਤੇ ਅਮਰਿੰਦਰ ਸਿੰਘ ਦੁਕਾਨ ਦੇ ਅੱਗੇ ਪਈਆਂ ਇੱਟਾਂ ਚੁੱਕ ਰਿਹਾ ਸੀ। ਸਿ਼ਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਸਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਉਪਰੋਕਤ ਵਿਅਕਤੀਆਂ ਨੇਉਸਦੀ ਘੇਰ ਕੇ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Comment

Your email address will not be published. Required fields are marked *

Scroll to Top