ਥਾਣਾ ਰਾਜਪੁਰਾ ਨੇ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ

ਥਾਣਾ ਰਾਜਪੁਰਾ ਨੇ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ
ਰਾਜਪੁਰਾ, 5 ਜੁਲਾਈ () : ਥਾਣਾ ਸਿਟੀ ਰਾਜਪੁਰਾ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 127 (6) ਬੀ. ਐ. ਐਸ. ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ 24 ਜੂਨ 2024 ਨੂੰ ਉਸਦੀ ਪਤਨੀ ਜੋ ਕਿ ਰਾਜਪੁਰਾ ਵਿਖੇ ਮੰਦਰ ਵਿਚ ਮੱਥਾ ਟੇਕਣ ਲਈ ਗਈ ਸੀ ਪਰ ਘਰ ਵਾਪਸ ਨਹੀਂ ਆਈ ਅਤੇ ਕਾਫੀ ਭਾਲ ਕਰਨ ਤੇ ਵੀ ਨਹੀਂ ਮਿਲੀ। ਜਿਸ ਤੇ ਉਸਨੂੰ ਸ਼ੱਕ ਹੈ ਕਿ ਅਣਪਛਾਤੇ ਵਿਅਕਤੀਆਂ ਨੇ ਉਸਦੀ ਪਤਨੀ ਨੂੰਗੈਰ ਕਾਨੂੰਨੀ ਤੌਰ ਤੇਆਪਣੀ ਹਿਰਾਸਤ ਵਿਚ ਰੱਖ ਲਿਆ ਹੈ। ਪੁਲਸ ਨੇ ਕੇਸ ਦਰਜ ਕਰਕੇਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Comment

Your email address will not be published. Required fields are marked *

Scroll to Top