ਥਾਣਾ ਪਾਤੜਾਂ ਪੁਲਸ ਨੇ ਚਾਰ ਜਣਿਆਂ ਵਿਰੁੱਧ ਅਸ਼ਲੀਲ ਹਰਕਤਾਂ, ਜਬਰਦਸਤੀ ਕਰਨ ਦੀ ਕੋਸਿ਼ਸ਼ਕਰਨ ਤੇ ਕੇਸ ਦਰਜ

ਥਾਣਾ ਪਾਤੜਾਂ ਪੁਲਸ ਨੇ ਚਾਰ ਜਣਿਆਂ ਵਿਰੁੱਧ ਅਸ਼ਲੀਲ ਹਰਕਤਾਂ, ਜਬਰਦਸਤੀ ਕਰਨ ਦੀ ਕੋਸਿ਼ਸ਼ਕਰਨ ਤੇ ਕੇਸ ਦਰਜ
ਪਾਤੜਾਂ, 19 ਅਗਸਤ () : ਥਾਣਾ ਪਾਤੜਾਂ ਪੁਲਸ ਨੇ ਸਿ਼ਕਾਇਤਕਰਤਾ ਦੀ ਸਿ਼ਕਾਇਤ ਦੇ ਆਧਾਰ ਤੇ ਚਾਰ ਜਣਿਆਂ ਵਿਰੁੱਧ ਧਾਰਾ 376, 354 ਏ, 354 ਡੀ, 451, 511, 34 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਚਾਰ ਜਣਿਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੁਖਦੇਵ ਪੁੱਤਰ ਦਰਸ਼ਨ ਰਾਮ, ਗੁਰਨਾਮ ਪੁੱਤਰ ਦਰਸ਼ਨ ਰਾਮ, ਕਸ਼ਮੀਰ ਪੁੱਤਰ ਬੱਟੂ ਰਾਮ, ਸੁਰਜੀਤ ਰਾਮ ਪੁੱਤਰ ਪ੍ਰਕਾਸ਼ ਰਾਮ ਵਾਸੀਆਨ ਪਿੰਡ ਅਰਨੋ ਥਾਣਾ ਪਾਤੜਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨੇ ਦੱਸਿਆ ਕਿ ਉਸਦਾ ਵਿਆਹ ਸਾਲ 2013 ਵਿੱਚ ਜਗਦੀਸ਼ ਰਾਮ ਪੁੱਤਰ ਬੱਟੂ ਰਾਮ ਨਾਲ ਹੋਇਆ ਸੀ ਤੇ ਜਿਸ ਵਲੋਂ ਉਸਦੇ ਪਤੀ ਦੀ ਮੋਤ ਹੋਣ ਤੋ ਬਾਅਦ ਉਪਰੋਕਤ ਵਿਅਕਤੀਆਂ ਨਾਲ ਉਸਦੇ ਘਰ ਆ ਕੇ ਉਸ ਨਾਲ ਛੇੜਛਾੜ ਅਤੇ ਅਸ਼ਲੀਲ ਹਰਕਤਾ ਕਰਦੇ ਰਹਿੰਦੇ ਸਨ ਅਤੇ ਸੁਰਜੀਤ ਰਾਮ ਨੇਉਸ ਨਾਲ ਜਬਰਦਸਤੀ ਕਰਨ ਦੀ ਕੋਸਿ਼਼ਸ਼ ਵੀ ਕੀਤੀ, ਜਿਸ ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ।

Leave a Comment

Your email address will not be published. Required fields are marked *

Scroll to Top