ਥਾਈਲੈਂਡ ‘ਚ ਪਟਿਆਲਾ ਦਾ ਪਰਚਮ ਲਹਿਰਾਇਆ, 11 ਮੈਡਲ ਜਿੱਤੇ

ਪਟਿਆਲਾ,  13 ਅਗਸਤ : ਚੁਨਮਈ, ਥਾਈਲੈਂਡ ਵਿੱਚ ਹੋਈ 8ਵੀ ਹੀਰੋਜ਼ ਇੰਟਰਨੈਸ਼ਨਲ ਤਾਈਕਵਾਂਡੋ ਚੈਂਪੀਅਨਸ਼ਿਪ ਵਿੱਚ ਪਟਿਆਲਾ ਦੀ ਤਾਈਕਵਾਂਡੋ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 11 ਮੈਡਲ ਆਪਣੇ ਨਾਮ ਕੀਤੇ। ਕੋਚ ਸਤਵਿੰਦਰ ਸਿੰਘ ਦੀ ਰਹਿਨੁਮਾਈ ਹੇਠ 13 ਖਿਡਾਰੀਆਂ ਨੇ ਇਸ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਵਿੱਚ ਹਿੱਸਾ ਲਿਆ, ਜਿਸ ਵਿੱਚ 42 ਦੇਸ਼ਾਂ ਦੇ ਲਗਭਗ 3500 ਖਿਡਾਰੀ ਮੈਦਾਨ ਵਿੱਚ ਉਤਰੇ।

ਕੋਚ ਸਤਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ 1 ਸੋਨਾ, 5 ਚਾਂਦੀ ਅਤੇ 5 ਕਾਂਸੇ ਦੇ ਮੈਡਲ ਜਿੱਤ ਕੇ ਪਟਿਆਲਾ ਦਾ ਨਾਮ ਰੌਸ਼ਨ ਕੀਤਾ। ਸੋਨੇ ਦਾ ਮੈਡਲ ਅਵਲੀਨ ਕੌਰ ਨੇ ਹਾਸਲ ਕੀਤਾ। ਚਾਂਦੀ ਜੇਤੂ ਖਿਡਾਰੀਆਂ ਵਿੱਚ ਗੁਰਲੀਨ ਕੌਰ, ਅਨਮੋਲ, ਸਪਿੰਦਰ ਸਿੰਘ, ਜੌਨ ਹੰਸ ਅਤੇ ਮਨਜਿੰਦਰ ਸਿੰਘ ਸ਼ਾਮਲ ਹਨ। ਕਾਂਸੇ ਦਾ ਮੈਡਲ ਸੂਰਜ, ਗੁਰਿੰਦਰ ਸਿੰਘ, ਅਵਨੀਤ ਕੌਰ, ਮਨਿੰਦਰ ਸਿੰਘ ਅਤੇ ਸਾਬਿਰ ਨੇ ਆਪਣੇ ਨਾਮ ਕੀਤਾ।

ਜ਼ਿਕਰਯੋਗ ਹੈ ਕਿ ਤਾਈਕਵਾਂਡੋ ਖੇਤਰ ਵਿੱਚ ਲਗਾਤਾਰ ਪ੍ਰਾਪਤੀਆਂ ਅਤੇ ਖੇਡਾਂ ਪ੍ਰਤੀ ਉਤਸ਼ਾਹ ਲਈ ਕੋਚ ਸਤਵਿੰਦਰ ਸਿੰਘ ਨੂੰ ਚੈਂਪੀਅਨਸ਼ਿਪ ਦੌਰਾਨ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਉਨ੍ਹਾਂ ਨੇ ਇਸ ਸਫਲਤਾ ਦਾ ਸ਼੍ਰੇਯ਼ ਖਿਡਾਰੀਆਂ ਦੀ ਮਹਿਨਤ, ਅਨੁਸ਼ਾਸਨ ਅਤੇ ਮਾਪਿਆਂ ਦੇ ਸਹਿਯੋਗ ਨੂੰ ਦਿੱਤਾ।

 

Leave a Comment

Your email address will not be published. Required fields are marked *

Scroll to Top