ਤਿੰਨ ਸਾਲਾਂ ਮਾਸੂਮ ਦੀ ਹੋਈ ਕਾਰ ਦੀ ਟੱਕਰ ਲੱਗਣ ਕਾਰਨ ਮੌਕੇ ‘ਤੇ ਮੌਤ

ਤਿੰਨ ਸਾਲਾਂ ਮਾਸੂਮ ਦੀ ਹੋਈ ਕਾਰ ਦੀ ਟੱਕਰ ਲੱਗਣ ਕਾਰਨ ਮੌਕੇ ‘ਤੇ ਮੌਤ
ਜਲੰਧਰ : ਪੰਜਾਬ ਦੇ ਸ਼ਹਿਰ ਜਲੰਧਰ ਚ ਇਕ ਕਾਰ ਵਲੋਂ 3 ਸਾਲਾ ਬੱਚੀ ਨੂੰ ਟੱਕਰ ਮਾਰ ਦੇਣ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਬੱਚੀ ਖੇਡਦੇ ਖੇਡਦੇ ਅਚਾਨਕ ਸੜਕ ‘ਤੇ ਆ ਗਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ । ਬੱਚੀ ਦੀ ਪਛਾਣ 3 ਸਾਲਾ ਕਰੀਨਾ ਵਜੋਂ ਹੋਈ ਹੈ। ਬੱਚੇ ਦਾ ਪਰਿਵਾਰ ਮੂਲ ਰੂਪ ਤੋਂ ਬਿਹਾਰ ਦਾ ਹੈ ਜੋ ਕਿ ਕਾਫੀ ਸਮੇਂ ਤੋਂ ਜਲੰਧਰ ਵਿਚ ਰਹਿ ਰਿਹਾ ਹੈ । ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 10 ਵਜੇ ਵਾਪਰਿਆ । ਇਸ ਸਬੰਧੀ ਪੁਲਸ ਨੇ ਮੁਲਜ਼ਮ ਪਾਏ ਗਏ ਕਾਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ । ਉਸ ਦੀ ਸਿਲਵਰ ਰੰਗ ਦੀ ਸਵਿਫਟ ਕਾਰ ਵੀ ਜ਼ਬਤ ਕਰ ਲਈ ਗਈ ਹੈ ।

Leave a Comment

Your email address will not be published. Required fields are marked *

Scroll to Top