ਤਿੰਨ ਲੜਕੀਆਂ ਦੀ ਲਾਸ਼ਾਂ ਮਿਲੀਆਂ ਭਾਖੜਾ ’ਚੋਂ
ਪਟਿਆਲਾ : 7 ਦਿਨਾਂ ਤੋਂ ਲਾਪਤਾ ਤਿੰਨ ਜੁਆਕੜੀਆਂ ਦੀਆਂ ਲਾਸ਼ਾਂ ਅੱਜ ਭਾਖੜਾ ਨਦੀ ਵਿਚੋਂ ਬਰਾਮਦ ਹੋਈਆਂ ਹਨ। ਤਿੰਨੇ ਬੱਚੀਆਂ ਜਿਹੜੇ ਖੇਤਰ ਵਿਚ ਰਹਿੰਦੀਆਂ ਸਨ ਉਹ ਥਾਣਾ ਪਸਿਆਣਾ ਅਧੀਨ ਆਉਂਦਾ ਹੈ।ਮ੍ਰਿਤਕ ਕੁੜੀਆਂ ਦੀ ਪਛਾਣ ਮੁਸਕਾਨ (17), ਪ੍ਰਿਆ (14) ਅਤੇ ਬਿੱਲੀ (15) ਵਜੋਂ ਹੋਈ ਹੈ, ਉਕਤ ਤਿੰਨੋਂ ਲੜਕੀਆਂ ਪਿੰਡ ਭਾਨਰਾ ਦੀਆਂ ਰਹਿਣ ਵਾਲੀਆਂ ਸਨ। ਜਾਣਕਾਰੀ ਮੁਤਾਬਕ ਮੁਸਕਾਨ ਤੇ ਪ੍ਰਿਆ ਦੋ ਸਕੀਆਂ ਭੈਣਾਂ ਸਨ ਜਦਕਿ ਬਿੱਲੀ ਇਨ੍ਹਾਂ ਦੋਵਾਂ ਭੈਣਾਂ ਦੀ ਮਾਸੀ ਹੈ। ਉਕਤ ਲੜਕੀਆਂ 12 ਜੂਨ ਨੂੰ ਘਰ ਤੋਂ ਛਬੀਲ ਪੀਣ ਲਈ ਗਈਆਂ ਸਨ ਪਰ ਵਾਪਸ ਨਹੀਂ ਪੁੱਜੀਆਂ। ਜਿਸ ਤੋਂ ਬਾਅਦ ਪਰਿਵਾਰ ਵੱਲੋਂ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ। ਜਿਸ ਮਗਰੋਂ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਲੜਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ।