ਤਾਰਿਕ ਰਹਿਮਾਨ ਨੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸੰਭਾਲੀ ਕਮਾਨ

ਢਾਕਾ, 13 ਫਰਵਰੀ : ਬੰਗਲਾਦੇਸ਼ ਦੀ ਸਿਆਸਤ ਵਿੱਚ ਵੱਡਾ ਮੋੜ ਆਉਂਦਿਆਂ ਤਾਰੀਕ ਰਹਿਮਾਨ ਨੇ ਬੀਤੇ ਦਿਨੀ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਚੁਕ ਲਿਆ ਹੈ, ਜਿਸ ਕਾਰਨ ਦੇਸ਼ ਅੰਦਰ ਸਤਾ ਦੇ ਸਮੀਕਰਨ ਪੂਰੀ ਤਰ੍ਹਾ ਬਦਲ ਚੁਕੇ ਹਨ । ਉਧਰ ਦੂਸਰੇ ਪਾਸੇ ਵੱਖ ਵੱਖ ਨੇਤਾਵਾਂ ਵਲੋ ਤਾਰੀਕ ਰਹਿਮਾਨ ਨੂੰ ਮੁਬਾਰਕਾਂ ਵੀ ਦਿਤੀਆਂ ਜਾ ਰਹੀਆਂ ਹਨ।

ਦਸ ਦਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਸੰਸਦੀ ਦਲ ਦਾ ਆਗੂ ਚੁਣਿਆ ਗਿਆ ਸੀ। ਹਲਫ਼ਦਾਰੀ ਸਮਾਗਮ ਦੌਰਾਨ ਰਾਸ਼ਟਰਪਤੀ ਨੇ ਕੈਬਿਨੇਟ ਦੇ ਹੋਰ ਮੈਂਬਰਾਂ ਨੂੰ ਵੀ ਸਹੁੰ ਚੁਕਾਈ। ਉਨ੍ਹਾਂ ਦੀ ਅਗਵਾਈ ਹੇਠ ਸਰਕਾਰ ਬਣਨ ਨਾਲ ਮੁਹੰਮਤ ਯੁਨੂਸ ਦੀ ਰਹਿਨੁਮਾਈ ਵਾਲੀ 18 ਮਹੀਨੇ ਪੁਰਾਣੀ ਅੰਤਰਿਮ ਹਕੂਮਤ ਦਾ ਅਧਿਕਾਰਕ ਤੌਰ ’ਤੇ ਅੰਤ ਹੋ ਗਿਆ। ਇਹ ਅੰਤਰਿਮ ਪ੍ਰਬੰਧ ਅਗਸਤ 2024 ਵਿੱਚ ਸੇਖ ਹਸੀਨਾ ਦੀ ਸਰਕਾਰ ਡਿੱਗਣ ਤੋਂ ਬਾਅਦ ਬਣਾਇਆ ਗਿਆ ਸੀ।

Scroll to Top