ਤਾਨਾਸ਼ਾਹੀ ਖਿਲਾਫ ਅਵਾਜ ਉਠਾਈ ਇਸ ਲਈ ਜੇਲ ਜਾ ਰਿਹਾ ਹਾਂ : ਕੇਜਰੀਵਾਲ

ਤਾਨਾਸ਼ਾਹੀ ਖਿਲਾਫ ਅਵਾਜ ਉਠਾਈ ਇਸ ਲਈ ਜੇਲ ਜਾ ਰਿਹਾ ਹਾਂ : ਕੇਜਰੀਵਾਲ
ਨਵੀਂ ਦਿੱਲੀ, 2 ਜੂਨ
ਸੁਪਰੀਮ ਕੋਰਟ ਵੱਲੋਂ ਦਿੱਤੀ ਗਈ ਅੰਤ੍ਰਿਮ ਜ਼ਮਾਨਤ ਖ਼ਤਮ ਹੋਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਤਿਹਾੜ ਜੇਲ੍ਹ ਵਿੱਚ ਆਤਮ-ਸਮਰਪਣ ਕਰ ਦਿੱਤਾ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਦਫ਼ਤਰ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਸਾਰੇ ਐਗਜ਼ਿਟ ਪੋਲ ਫਰਜ਼ੀ ਹਨ। ਉਨ੍ਹਾਂ ਕਿਹਾ, ‘‘ਮੈਂ ਜੇਲ੍ਹ ਵਾਪਸ ਜਾ ਰਿਹਾ ਹਾਂ, ਇਸ ਵਾਸਤੇ ਨਹੀਂ ਕਿ ਮੈਂ ਭ੍ਰਿਸ਼ਟਾਚਾਰ ’ਚ ਸ਼ਾਮਲ ਸੀ ਬਲਕਿ ਇਸ ਵਾਸਤੇ ਜਾ ਰਿਹਾ ਹਾਂ ਕਿਉਂਕਿ ਮੈਂ ਤਾਨਾਸ਼ਾਹੀ ਖ਼ਿਲਾਫ਼ ਆਵਾਜ਼ ਉਠਾਈ।

Leave a Comment

Your email address will not be published. Required fields are marked *

Scroll to Top