ਤਨਖਾਹ ਮੰਗਣ `ਤੇ ਲਾਲਮ ਲਾਲ ਹੋਈ ਮਾਲਕਣ ਨੇ ਕੀਤੀ ਆਪਣੇ ਸ਼ਰਾਬੀ ਦੋਸਤ ਨਾਲ ਮਿਲ ਕੇ ਨੌਕਰ ਦੀ ਕੁੱਟਮਾਰ
ਦੱਖਣੀ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਦੱਖਣੀ ਦਿੱਲੀ ਵਿਚ ਬਣੇ ਵਸੰਤ ਕੁੰਜ ਥਾਣਾ ਖੇਤਰ ਦੇ ਕਾਵੇਰੀ ਅਪਾਰਟਮੈਂਟ `ਚ ਸ਼ਰਾਬ ਦੇ ਨਸ਼ੇ `ਚ ਇਕ ਮਕਾਨ ਮਾਲਕਣ ਨੇ ਆਪਣੇ ਦੋਸਤ ਨਾਲ ਮਿਲ ਕੇ ਨੌਕਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਕਿਉਂਕਿ ਉਸਨੇ ਮਾਲਕਣ ਕੋਲੋਂ ਤਨਖਾਹ ਮੰਗ ਲਈ ਸੀ। ਉਪਰੋਕਤ ਦੋਹਾਂ ਨੇ ਤਨਖਾਹ ਮੰਗਣ ਵਾਲੇ ਆਪਣੇ ਨੌਕਰ ਦੀ ਘਰ ਵਿੱਚ ਕੈਦ ਕਰਕੇ ਕੁੱਟਮਾਰ ਕੀਤੀ। ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।