ਤਕਨੀਕੀ ਖਰਾਬੀ ਕਾਰਨ ਨ‌ਿਊਯਾਰਕ ਜਾ ਰਿਹਾ ਏਅਰ ਇੰਡੀਆ ਦਾ ਜਹਾਜ ਮੁੰਬਈ ਉਤਰ‌ਿਆ

ਤਕਨੀਕੀ ਖਰਾਬੀ ਕਾਰਨ ਨ‌ਿਊਯਾਰਕ ਜਾ ਰਿਹਾ ਏਅਰ ਇੰਡੀਆ ਦਾ ਜਹਾਜ ਮੁੰਬਈ ਉਤਰ‌ਿਆ
ਨਵੀਂ ਦਿੱਲੀ, 21 ਨਵੰਬਰ : ਨਿਊਯਾਰਕ ਜਾ ਰਿਹਾ ਏਅਰ ਇੰਡੀਆ ਦਾ ਜਹਾਜ਼ ਤਕਨੀਕੀ ਸਮੱਸਿਆ ਕਾਰਨ ਅੱਜ ਸਵੇਰੇ ਮੁੰਬਈ ਪਰਤ ਆਇਆ। ਤਕਨੀਕੀ ਖਰਾਬੀ ਕਾਰਨ ਬੋਇੰਗ 777 ਜਾਂਚ ਲਈ ਮੁੰਬਈ ਹਵਾਈ ਅੱਡੇ ‘ਤੇ ਸੁਰੱਖਿਅਤ ਉਤਾਰ ਲਿਆ। ਏਅਰਈਨ ਨੇ ਬਿਆਨ ਵਿੱਚ ਕਿਹਾ, ‘ਮੁੰਬਈ ਤੋਂ ਨਿਊਯਾਰਕ ਲਈ ਏਆਈ119 ਮਾਮੂਲੀ ਤਕਨੀਕੀ ਸਮੱਸਿਆ ਦੇ ਕਾਰਨ ਪਰਤਿਆ ਅਤੇ ਮੁਸਾਫਰਾਂ ਅਤੇ ਚਾਲਕ ਦਲ ਦੀ ਸੁਰੱਖਿਆ ਦੇ ਹਿੱਤ ਵਿੱਚ ਇਹ ਕਦਮ ਚੁੱਕਿਆ ਗਿਆ।’ ਜਹਾਜ਼ ’ਚ ਸਵਾਰ ਯਾਤਰੀਆਂ ਦੀ ਗਿਣਤੀ ਬਾਰੇ ਪਤਾ ਨਹੀਂ ਲੱਗਿਆ।

Leave a Comment

Your email address will not be published. Required fields are marked *

Scroll to Top