ਢਿੱਲੋਂ ਫਨ ਵਰਲਡ ਵਿਖੇ,ਖੂਨਦਾਨ ਕੈਂਪ 16 ਜੁਲਾਈ ਨੂੰ – ਬਲਜਿੰਦਰ ਸਿੰਘ ਢਿੱਲੋਂ

ਸਨੌਰ, 14 ਜੁਲਾਈ : ਆਮ ਆਦਮੀ ਪਾਰਟੀ ਪਟਿਆਲਾ ਲੋਕ ਸਭਾ ਦੇ ਇੰਚਾਰਜ ਬਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਢਿੱਲੋਂ ਫਨ ਵਰਲਡ ਜੋੜੀਆਂ ਸੜਕਾਂ ਦੇਵੀਗੜ੍ਹ ਰੋਡ ਵਿਖੇ,16 ਜੁਲਾਈ ਨੂੰ ਸਮਾਂ ਸਵੇਰੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ।ਇਸ ਕੈਂਪ ਵਿੱਚ ਬਲੱਡ ਬੈਂਕ ਰਾਜਿੰਦਰਾ ਹਸਪਤਾਲ ਡਾਕਟਰਾਂ ਦੀ ਟੀਮ ਰਾਹੀਂ ਖੂਨ ਦੇ ਯੂਨਿਟ ਇਕੱਤਰ ਕਰਨਗੇ।ਜਿਸ ਵਿੱਚ ਕੋਈ ਵੀ ਤੰਦਰੁਸਤ ਇਨਸਾਨ ਆ ਕੇ ਖੂਨਦਾਨ ਕਰ ਸਕਦਾ ਹੈ। ਖੂਨਦਾਨੀਆਂ ਦੀ ਐਟਰੀ ਬਿਲਕੁਲ ਫਰੀ ਹੋਵੇਗੀ। ਇਸ ਸਮੇਂ ਬਲੱਡ ਬੈਕਾਂ ਵਿੱਚ ਖੂਨ ਦੀ ਭਾਰੀ ਘਾਟ ਚੱਲ ਰਹੀ ਹੈ।ਕਿਉਂਕਿ ਖੂਨਦਾਨ ਕੈਂਪ ਬਹੁਤ ਘੱਟ ਲੱਗ ਰਹੇ ਹਨ।
ਉਨ੍ਹਾਂ ਆਮ ਲੋਕਾਂ ਅਤੇ ਖੂਨਦਾਨੀਆਂ ਨੂੰ ਅਪੀਲ ਕੀਤੀ ਹੈ,ਕਿ ਉਹ ਵੱਧ ਤੋਂ ਵੱਧ ਪਹੁੰਚ ਕੇ ਖੂਨਦਾਨ ਕਰਨ ਤਾਂ ਜੋ ਖੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ।ਖੂਨਦਾਨ ਕਰਨ ਵਾਲਿਆਂ ਨੂੰ ਵਿਸੇਸ਼ ਤੌਰ ਤੇ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਪਟਿਆਲਾ ਲੋਕ ਸਭਾ ਦੇ ਇੰਚਾਰਜ ਬਲਜਿੰਦਰ ਸਿੰਘ ਢਿੱਲੋਂ,ਮੈਨੇਜਰ ਕੇਵਲ ਕ੍ਰਿਸ਼ਨ,ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਗੁਰਸ਼ਰਨ ਸਿੰਘ ਢਿੱਲੋਂ,ਰਜਿੰਦਰ ਸਿੰਘ ਕੋਹਲੀ ਮੀਡੀਆ,ਅਤੇ ਸਰਨਜੀਤ ਸਿੰਘ ਹਾਜ਼ਰ ਸੀ।

Leave a Comment

Your email address will not be published. Required fields are marked *

Scroll to Top