ਢਾਈ ਸਾਲਾ ਬੱਚੀ ਖੇਡਦੇ ਹੋਏ 35 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗੀ

ਢਾਈ ਸਾਲਾ ਬੱਚੀ ਖੇਡਦੇ ਹੋਏ 35 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗੀ
ਰਾਜਸਥਾਨ : ਰਾਜਸਥਾਨ ਦੇ ਦੌਸਾ ਵਿੱਚ ਇੱਕ ਢਾਈ ਸਾਲ ਦੀ ਬੱਚੀ 35 ਫੁੱਟ ਡੂੰਘੇ ਬੋਰਵੈੱਲ ਵਿੱਚ ਉਸ ਸਮੇ਼ ਡਿੱਗ ਗਈ ਜਦੋਂ ਉਹ ਬੀਤੇ ਦਿਨੀਂ ਖੇਡਦੇ ਹੋਏ ਬੋਰਵੈੱਲ ਦੇ ਕੋਲ ਗਈ ਤੇ ਡਿੱਗ ਗਈ। ਬੱਚੀ ਨੂੰ ਬਚਾਉਣ ਲਈ ਰਾਤ ਭਰ ਬਚਾਅ ਮੁਹਿੰਮ ਚਲਾਈ ਗਈ ਪਰ ਮਾਸੂਮ ਬੱਚੇ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ, ਜਿਸ ਲਈ ਰਾਹਤ ਕਾਰਜ ਜਾਰੀ ਹਨ।ਦੌਸਾ ਦੇ ਗੁਢਾ ਰੋਡ `ਤੇ ਸਥਿਤ ਜੋਧਪੁਰੀਆ ਪਿੰਡ `ਚ ਖੇਡਦੇ ਹੋਏ ਕਰੀਬ ਢਾਈ ਸਾਲ ਦੀ ਮਾਸੂਮ ਬੱਚੀ ਬੋਰਵੈੱਲ `ਚ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਬਰਸਾਤ ਕਾਰਨ ਮਿੱਟੀ ਤਿਲਕਣ ਹੋ ਗਈ ਸੀ ਅਤੇ ਲੜਕੀ ਦਾ ਪੈਰ ਤਿਲਕਣ ਕਾਰਨ ਉਹ ਡੂੰਘਾਈ `ਚ ਚਲੀ ਗਈ। ਬਚਾਅ ਕਾਰਜ `ਚ ਲੱਗੇ ਅਧਿਕਾਰੀਆਂ ਨੇ ਦੱਸਿਆ ਕਿ ਬੱਚੀ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਬੱਚੀ ਨੂੰ ਆਕਸੀਜਨ ਮੁਹੱਈਆ ਕਰਵਾਈ ਗਈ ਹੈ।

Leave a Comment

Your email address will not be published. Required fields are marked *

Scroll to Top