ਡੋਨਲਡ ਟਰੰਪ ਨੇ ਦਿਵਾਲੀ ਉਤਸਵ ਵਿਚ ਲਿਆ ਭਾਗ

ਦਿੱਲੀ, 22 ਅਕਤੂਬਰ 2025 : ਦਿਵਾਲੀ ਦਾ ਤਿਉਹਾਰ ਜਿਥੇ ਪੂਰੇ ਦੇਸ਼ ਅੰਦਰ ਧੂਮਧਾਮ ਨਾਲ ਮਨਾਇਆ ਗਿਆ, ਉੱਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਵਾਈਟ ਹਾਊਸ ਵਿੱਚ ਦੀਵਾਲੀ ਸਮਾਰੋਹਾਂ ਵਿੱਚ ਭਾਗ ਲਿਆ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁ਼ਭਕਾਮਨਾਵਾਂ ਦਿਤੀਆਂ।

ਦਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ “ਵਧੀਆ ਵਿਅਕਤੀ” ਅਤੇ “ਵਧੀਆ ਦੋਸਤ” ਕਿਹਾ ਅਤੇ ਵਪਾਰ ਅਤੇ ਖੇਤਰੀ ਅਮਨ ਵਿੱਚ ਅਮਰੀਕਾ-ਭਾਰਤ ਦੇ ਸੰਬੰਧਾਂ ਨੂੰ ਉਜਾਗਰ ਕੀਤਾ।

ਟਰੰਪ ਨੇ ਕਿਹਾ, “ਮੈਂ ਭਾਰਤ ਦੇ ਲੋਕਾਂ ਨੂੰ ਆਪਣੀਆਂ ਤਹਿ ਦਿਲੋਂ ਸ਼ੁਭਕਾਮਨਾਵਾਂ ਦੇਣਾ ਚਾਹੁੰਦਾ ਹਾਂ। ਮੈਂ ਅੱਜ ਹੀ ਤੁਹਾਡੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੈ। ਬਹੁਤ ਚੰਗੀ ਗੱਲਬਾਤ ਹੋਈ। ਅਸੀਂ ਵਪਾਰ ਬਾਰੇ ਗੱਲ ਕੀਤੀ… ਉਨ੍ਹਾਂ ਦੀ ਇਸ ਵਿੱਚ ਬਹੁਤ ਦਿਲਚਸਪੀ ਹੈ।

Scroll to Top