ਡੋਡਾ ਵਿਖੇ ਹਾਦਸਾ ਹੋਣ ਕਾਰਨ ਸੱਤ ਲੋਕਾਂ ਦੀ ਹੋਈ ਮੌਤ

ਜੰਮੂ, 16 ਜੁਲਾਈ : ਜੰਮੂ ਕਸ਼ਮੀਰ ਦੇ ਡੋਡਾ ਵਿਖੇ ਇਕ ਭਿਆਨਕ ਸੜਕ ਹਾਦਸਾ ਹੋਣ ਕਾਰਨ ਸਤ ਲੋਕਾਂਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਇਕ ਟੈਂਪੂ ਟਰੈਵਲਰ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਜਿੱਥੇ ਮਹਿਲਾ ਸਮੇਤ ਸੱਤ ਜਣਿਆਂ ਦੀ ਮੌਤ ਹੋ ਗਈ, ਉੱਥੇ 17 ਜਣੇ ਜ਼ਖ਼ਮੀ ਹੋ ਗਏ।

ਇਹ ਹਾਦਸਾ ਪੋਂਡਾ ਨੇੜੇ ਡੋਡਾ-ਭਰਥ ਰੋਡ ’ਤੇ ਉਸ ਸਮੇਂ ਵਾਪਰਿਆ ਜਦੋਂ ਟੈਂਪੂ ਟਰੈਵਲਰ ਚਾਲਕ ਸਵੇਰੇ 9 ਵਜੇ ਕੂਹਣੀ ਮੋੜ ਤੋਂ ਬਚਾਅ ਕਰਦਿਆਂ ਵਾਹਨ ਤੋਂ ਕੰਟਰੋਲ ਗੁਆ ਬੈਠਾ। ਹਾਦਸੇ ਵਿੱਚ ਮਾਰੇ ਜਾਣ ਵਾਲਿਆਂ ਦੀ ਪਛਾਣ ਮੁਹੰਮਦ ਅਸ਼ਰਫ (35), ਐੱਮ. ਵਾਨੀ (51), ਅਤਾ ਮੁਹੰਮਦ (33), ਤਾਲਿਬ ਹੁਸੈਨ (35) ਅਤੇ ਰਫ਼ੀਕਾ ਬੇਗ਼ਮ (60) ਵਜੋਂ ਹੋਈ ਹੈ, ਜਿਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਡੋਡਾ ਲਿਜਾਣ ’ਤੇ ਡਾਕਟਰਾਂ ਨੇ ਮ੍ਰਿਤਕ ਲਿਆਂਦਾ ਐਲਾਨ ਦਿੱਤਾ ਸੀ।

ਗਵਰਨਰ ਮਨੋਹ ਸਿਨਹਾ ਨੇ ਜਤਾਇਆ ਦੁੱਖ

ਉਥੇ ਦੂਸਰੇ ਪਾਸੇ ਜੰਮੂ ਕਸ਼ਮੀਰ ਦੇ ਗਵਰਨਰ ਮਨੋਜ ਸਿਨਹਾ, ਮੁੱਖ ਮੰਤਰੀ ਉਮਰ ਅਬਦੁੱਲਾ ਤੇ ਡੈਮੋਕਰੇਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ ਦੇ ਪ੍ਰਧਾਨ ਗੁਲਾਮ ਨਬੀ ਆਜ਼ਾਦ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਕਾਮਿਆਂ ਵੱਲੋਂ 17 ਜਣਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ ’ਚੋਂ ਕੁਝ ਦੀ ਹਾਲਤ ਗੰਭੀਰ ਹੈ।

ਇਨ੍ਹਾਂ ’ਚੋਂ ਜ਼ਿਆਦਾ ਗੰਭੀਰ ਪੰਜ ਸਾਲਾ ਬੱਚੇ ਉਜ਼ਮਾ ਜਾਨ ਨੂੰ ਜੰਮੂ ਰੈਫ਼ਰ ਕੀਤਾ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਹਾਦਸਾ ਵਾਪਰਦਿਆਂ ਹੀ ਸਥਾਨਕ ਲੋਕ ਬਚਾਅ ਲਈ ਪੁੱਜ ਗਏ, ਜਿਨ੍ਹਾਂ ਦਾ ਬਾਅਦ ’ਚ ਪੁਲੀਸ ਤੇ ਸੁਰੱਖਿਆ ਮੁਲਾਜ਼ਮਾਂ ਨੇ ਸਾਥ ਦਿੱਤਾ।

Leave a Comment

Your email address will not be published. Required fields are marked *

Scroll to Top