ਡੋਡਾ ’ਚ ਫੌਜੀ ਵਾਹਨ ਖੱਡ ਵਿੱਚ ਡਿੱਗਿਆ, ਚਾਰ ਜਵਾਨ ਸ਼ਹੀਦ

ਜੰਮੂ, 22 ਜਨਵਰੀ : ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਭੱਦਰਵਾਹ-ਚੰਬਾ ਅੰਤਰਰਾਜੀ ਸੜਕ ’ਤੇ ਖੰਨੀ ਟੌਪ ਨੇੜੇ ਇਕ ਫੌਜੀ ਵਾਹਨ ਨਾਲ ਵੱਡਾ ਹਾਦਸਾ ਵਾਪਰ ਗਿਆ, ਜਿਸ ਕਾਰਨ ਫੌਜੀ ਵਾਹਨ ਅਚਾਨਕ ਖੱਡ ਵਿਚ ਡਿਗ ਪਿਆ ਤੇ ਇਸ ਹਾਦਸੇ ਵਿਚ ਚਾਰ ਜਵਾਨ ਸ਼ਹੀਦ ਹੋ ਗਏ।

ਅਧਿਕਾਰੀਆਂ ਅਨੁਸਾਰ, ਫੌਜੀ ਵਾਹਨ ਵਿੱਚ ਕੁੱਲ 17 ਜਵਾਨ ਸਵਾਰ ਸਨ ਅਤੇ ਉਹ ਇੱਕ ਉੱਚੀ ਚੌਕੀ ਵੱਲ ਜਾ ਰਹੇ ਸਨ। ਰਸਤੇ ਦੌਰਾਨ ਅਚਾਨਕ ਚਾਲਕ ਦਾ ਵਾਹਨ ’ਤੇ ਕੰਟਰੋਲ ਖੋਹ ਬੈਠਣ ਕਾਰਨ ਗੱਡੀ ਲਗਭਗ 200 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਦਰਦਨਾਕ ਹਾਦਸੇ ਵਿੱਚ ਫੌਜ ਦੇ ਚਾਰ ਜਵਾਨਾਂ ਦੀ ਮੌਤ ਹੋ ਗਈ, ਜਦੋਂਕਿ ਨੌਂ ਹੋਰ ਜਵਾਨ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫੌਜ ਅਤੇ ਪੁਲੀਸ ਵੱਲੋਂ ਤੁਰੰਤ ਸਾਂਝਾ ਬਚਾਅ ਅਭਿਆਨ ਸ਼ੁਰੂ ਕੀਤਾ ਗਿਆ ਤੇ ਸਭ ਨੂੰ ਹਸਪਤਾਲ ਪਹੰੁਚਾਇਆ ਗਿਆ।

Scroll to Top