ਡੈਮ ਦੇ ਗੇਟ 30 ਜੂਨ ਤੋਂ ਖੋਲ੍ਹਣ ਦੀਆਂ ਤਿਆਰੀਆਂ ਸ਼ੁਰੂ
ਗੁਰਦਾਸਪੁਰ : ਭਾਰਤ ਦੇ ਪਹਾੜੀ ਖੇਤਰ ਹਿਮਾਚਲ ਪ੍ਰਦੇਸ਼ ਵਿਚ ਭਾਰੀ ਬਾਰਸ਼ ਦੇ ਚਲਦਿਆਂ ਕਈ ਥਾਵਾਂ ਉਤੇ ਲੈਂਡਸਲਾਇਡ ਹੋਣ ਦੇ ਚਲਦਆਂ ਲਾਰਜੀ ਡੈਮ ਤੋਂ 30 ਜੂਨ ਨੂੰ ਸਵੇਰੇ 6 ਵਜੇ ਸਾਰੇ ਗੇਟ ਖੋਲ੍ਹ ਦਿੱਤੇ ਜਾਣਗੇ।ਇਸ ਕਾਰਨ ਹੇਠਲੇ ਇਲਾਕਿਆਂ ਵਿੱਚ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣਾ ਤੈਅ ਹੈ। ਪ੍ਰਸ਼ਾਸਨ ਨੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦੌਰਾਨ ਲਾਰਜੀ ਡੈਮ ਤੋਂ ਪੰਡੋਹ ਡੈਮ ਤੱਕ ਬਿਆਸ ਦਰਿਆ ਦੇ ਕੰਢੇ ਨਾ ਜਾਣ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ। ਗਾਰ ਕੱਢਣ ਕਾਰਨ ਲਾਰਜੀ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਵਿਚ ਬਿਜਲੀ ਉਤਪਾਦਨ ਵੀ ਇੱਕ ਦਿਨ ਲਈ ਬੰਦ ਰਹੇਗਾ। ਹਰ ਸਾਲ ਮੌਨਸੂਨ ਤੋਂ ਪਹਿਲਾਂ ਡੈਮ ਵਿੱਚੋਂ ਗਾਰ ਕੱਢੀ ਜਾਂਦੀ ਹੈ ਤਾਂ ਜੋ ਬਾਅਦ ਵਿਚ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।