ਡੀਆਈਜੀ ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਮੁਕੱਦਮੇ ਲਈ ਕੇਂਦਰ ਦੀ ਮਨਜ਼ੂਰੀ

ਚੰਡੀਗੜ੍ਹ, 13 ਫਰਵਰੀ : ਪੰਜਾਬ ਦੇ ਗ੍ਰਿਫ਼ਤਾਰ ਅਤੇ ਮੁਅੱਤਲ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਅਦਾਲਤੀ ਕਾਰਵਾਈ ਲਈ ਰਸਮੀ ਮਨਜ਼ੂਰੀ ਜਾਰੀ ਕਰ ਦਿੱਤੀ ਹੈ, ਜਿਸ ਕਾਰਨ ਹੁਣ ਇਸ ਫ਼ੈਸਲੇ ਨਾਲ ਹੁਣ ਉਸ ਦੇ ਖ਼ਿਲਾਫ਼ ਟ੍ਰਾਇਲ ਦੀ ਪ੍ਰਕਿਰਿਆ ਅੱਗੇ ਵਧੇਗੀ।

ਇਸ ਦਰਮਿਆਨ, ਸੀਬੀਆਈ ਨੇ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ ਵਿੱਚ ਮਾਮਲੇ ਸੰਬੰਧੀ ਸਪਲੀਮੈਂਟਰੀ ਚਾਰਜਸ਼ੀਟ ਵੀ ਪੇਸ਼ ਕਰ ਦਿੱਤੀ ਹੈ। ਅਦਾਲਤ ਨੇ ਅਗਲੀ ਸੁਣਵਾਈ ਲਈ 21 ਫਰਵਰੀ ਦੀ ਮਿਤੀ ਨਿਰਧਾਰਤ ਕੀਤੀ ਹੈ। ਇਹ ਚਾਰਜਸ਼ੀਟ ਬੀਐਨਐੱਸਐੱਸ ਦੀ ਧਾਰਾ 193(9) ਅਧੀਨ ਦਾਇਰ ਕੀਤੀ ਗਈ ਹੈ।

ਅਧਿਕਾਰੀਆਂ ਅਨੁਸਾਰ, ਮੋਬਾਈਲ ਫੋਨਾਂ ਤੋਂ ਪ੍ਰਾਪਤ ਡਿਜੀਟਲ ਡੇਟਾ ਦੀ ਜਾਂਚ ਦੌਰਾਨ ਕੋਈ ਨਵਾਂ ਇਤਰਾਜ਼ਯੋਗ ਮਾਲਮਸਾਲਾ ਸਾਹਮਣੇ ਨਹੀਂ ਆਇਆ। ਇਸੇ ਤਰ੍ਹਾਂ, ਰਿਸ਼ਵਤ ਦੀ ਮੰਗ ਜਾਂ ਪ੍ਰਾਪਤੀ ਵਿੱਚ ਕਿਸੇ ਹੋਰ ਸਰਕਾਰੀ ਕਰਮਚਾਰੀ ਜਾਂ ਨਿੱਜੀ ਵਿਅਕਤੀ ਦੀ ਸ਼ਮੂਲੀਅਤ ਸਬੰਧੀ ਵੀ ਕੋਈ ਤਾਜ਼ਾ ਸਬੂਤ ਨਹੀਂ ਮਿਲਿਆ।ਹਾਲਾਂਕਿ, ਜ਼ਬਤ ਕੀਤੇ ਦਸਤਾਵੇਜ਼ਾਂ, ਡਿਜੀਟਲ ਰਿਕਾਰਡ ਅਤੇ ਪੁੱਛਗਿੱਛ ਦੌਰਾਨ ਮਿਲੇ ਇਸ਼ਾਰਿਆਂ ਤੋਂ ਚੰਡੀਗੜ੍ਹ ਵਿੱਚ ਕੁਝ ਹੋਰ ਸੰਭਾਵਿਤ ਗੈਰਕਾਨੂੰਨੀ ਲੈਣ-ਦੇਣ ਦੇ ਪੱਖ ਸਾਹਮਣੇ ਆਏ ਹਨ, ਜਿਨ੍ਹਾਂ ਦੀ ਜਾਂਚ ਜਾਰੀ ਹੈ।

Scroll to Top