ਡਾ.ਖੁਸ਼ਦੇਵਾ ਕੁਸ਼ਟ ਆਸ਼ਰਮ ਪਟਿਆਲਾ ਵਿੱਚ ਕੁਸ਼ਟ ਰੋਗੀਆਂ ਨੂੰ ਦਵਾਈਆਂ ਦੀ ਕੀਤੀ ਵੰਡ

ਪਟਿਆਲਾ 27 ਜਨਵਰੀ – ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ  ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਦੀ ਅਗਵਾਈ ਹੇਠ ਸਹਾਇਕ ਸਿਵਲ ਸਰਜਨ ਡਾ.ਰਚਨਾ ਅਤੇ ਟੀਮ ਵੱਲੋਂ ਡਾ. ਖੁਸ਼ਦੇਵਾ ਕੁਸ਼ਟ ਆਸ਼ਰਮ ਪਟਿਆਲਾ ਵਿੱਚ ਰਹਿੰਦੇ ਕੁਸ਼ਟ ਰੋਗੀਆਂ ਨੂੰ ਫੁਟਵੀਅ੍ਰਰ, ਕੰਬਲ ਅਤੇ ਜਖਮਾਂ ਦੇ ਇਲਾਜ ਲਈ ਦਵਾਈਆਂ , ਕਾਟਨ ,ਪੱਟੀਆ ਆਦਿ ਦੀ ਵੰਡ ਕੀਤੀ ਗਈ।

ਡਾ.ਖੁਸ਼ਦੇਵਾ ਕੁਸ਼ਟ ਆਸ਼ਰਮ ਵਿੱਚ ਰਹਿੰਦੇ 41 ਦੇ ਕਰੀਬ ਕੁਸ਼ਟ ਰੋਗੀ ਜੋ ਕਿ ਆਪਣਾ ਕੁਸ਼ਟ ਰੋਗ ਦਾ ਪੂਰਾ ਇਲਾਜ ਕਰਵਾ ਕੇ ਕੁਸ਼ਟ ਰੋਗ ਤੋਂ ਠੀਕ ਹੋ ਚੁੱਕੇ ਹਨ ਨੂੰ ਜਖਮਾਂ ਦੀ ਦੇਖਭਾਲ ਕਰਨ ਲਈ ਲੋੜ ਅਨੁਸਾਰ ਪੱਟੀਆਂ, ਕਾੱਟਨ, ਐਂਟੀਬਾਇਓਟਿਕ, ਜੈਨਰਿਕ ਤੇ ਤਾਕਤ ਦੀਆਂ ਦਵਾਈਆਂ ਅਤੇ ਰਿਫੈਰਸ਼ਮੈਂਟ ਆਦਿ ਦੀ ਵੰਡ ਕੀਤੀ ਗਈ। ਡਾ.ਰਚਨਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਭਾਵੇਂ ਇਹ ਮਰੀਜ ਕੁਸ਼ਟ ਤੋਂ ਪੂਰਨ ਤੋਰ ਤੇ ਠੀਕ ਹੋ ਚੁਕੇ ਹਨ, ਪ੍ਰੰਤੂ ਫਿਰ ਵੀ ਜਖਮਾਂ ਦੀ ਦੇਖਭਾਲ ਕਰਨ ਲਈ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਤੇ ਇਹਨਾਂ ਨੂੰ ਦਵਾਈਆਂ ਮੁਫਤ ਮੁੱਹਈਆ ਕਰਵਾਈਆਂ ਜਾਂਦੀਆਂ ਹਨ। ਉਹਨਾਂ ਦੱਸਿਆ ਕਿ ਕੁਸ਼ਟ ਰੋਗ ਕੁਦਰਤ ਦੀ ਕਰੋਪੀ ਜਾਂ ਪੁਰਾਣੇ ਜਨਮਾਂ ਦਾ ਫਲ ਨਹੀਂ ਹੈ ਬਲਕਿ ਇਹ ਚਮੜੀ ਦਾ ਰੋਗ ਹੈ।

ਜੇਕਰ ਇਸ ਰੋਗ ਦਾ ਸਮੇਂ ਸਿਰ ਇਲਾਜ ਹੋ ਜਾਵੇ ਤਾਂ ਕਈ ਕਿਸਮ ਦੀ ਕਰੂਪਤਾਂ ਅਤੇ ਅਪਾਹਜਤਾ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ, ਸਿਹਤ ਕੇਦਰਾਂ ਅਤੇ ਸਰਕਾਰੀ ਡਿਸਪੈਸਰੀਆਂ ਵਿੱਚ ਮਲਟੀ ਡਰੱਗ ਥਰੈਪੀ ਰਾਹੀ ਬਿਲਕੁੱਲ ਮੁੱਫਤ ਕੀਤਾ ਜਾਦਾ ਹੈ। ਇਸ ਮੌਕੇ ਮੈਡੀਕਲ ਅਫਸਰ ਝੁਝਾਰ ਨਗਰ ਡਾ.ਸ਼ਿਵਾਨੀ ਅਤੇ ਲੈਪਰੋਸੀ ਸੁਪਰਵਾਈਜ਼ਰ ਰਨਜੀਤ ਕੌਰ ਮੌਜੂਦ ਸਨ।

 

Scroll to Top