ਡਾਕਟਰਾਂ ਵਲੋਂ ਬਜ਼ੁਰਗ ਮਾਤਾ ਨੂੰ ਮ੍ਰਿਤਕ ਐਲਾਨ ਤੋਂ ਬਾਅਦ ਅਚਾਨਕ ਮਾਤਾ ਮੁੜ ਹੋਈ ਜਿਊਂਦੀ
ਲੁਧਿਆਣਾ : ਲੁਧਿਆਣਾ ਦਾ ਇਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਹਸਪਤਾਲ ਵਿਚ ਡਾਕਟਰਾਂ ਨੇ ਇਕ ਬਜ਼ੁਰਗ ਮਾਤਾ ਅੰਮ੍ਰਿਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਮਾਤਾ ਦੀ ਮੌਤ ਦੀ ਖ਼ਬਰ ਸੁਨਣ ਤੋਂ ਦੁਖ ਵਿਚ ਡੁੱਬੇ ਪਰਿਵਾਰ ਨੇ ਸੋਸ਼ਲ ਮੀਡੀਆ `ਤੇ ਉਨ੍ਹਾਂ ਦੇ ਦੇਹਾਂਤ ਦੀ ਸੂਚਨਾ ਵੀ ਜਾਰੀ ਕਰ ਦਿੱਤੀ ਅਤੇ ਸਸਕਾਰ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਪਰ ਘਰ ਲੈ ਕੇ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਨਬਜ਼ ਚੱਲ ਪਈ ਅਤੇ ਉਹ ਜਿਊਂਦੀ ਹੋ ਗਈ ।