ਤਲਵੰਡੀ ਸਾਬੋ, 7 ਦਸੰਬਰ : ਪਿੰਡ ਮਿਰਜ਼ਿਆਣਾ ਵਿੱਚ ਇੱਕ ਦੁੱਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਕੋਠੀ ਬਣਾਉਣ ਵਾਲੇ ਇੱਕ ਠੇਕੇਦਾਰ ਨੇ ਠੇਕੇ ਦੇ ਪੈਸੇ ਨਾ ਮਿਲਣ ਅਤੇ ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਨੂੰ ਲੈ ਕੇ ਜਿਥੇਪਰਿਵਾਰ ਵਿਚ ਰੋਸ ਹੈ, ਉਥੇ ਪੁਲਸ ਨੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਜਾਣਕਾਰੀ ਦੇ ਅਨੁਸਾਰ ਮ੍ਰਿਤਕ ਦੀ ਪਛਾਣ ਜਗਸੀਰ ਸਿੰਘ ਮਿਰਜ਼ਿਆਣਾ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ, ਜਗਸੀਰ ਸਿੰਘ ਨੇ ਪਿੰਡ ਦੇ ਹੀ ਇੱਕ ਵਿਅਕਤੀ ਲਈ ਠੇਕੇ ‘ਤੇ ਕੋਠੀ ਦੀ ਨਿਰਮਾਣ ਕਾਰਜ ਕੀਤਾ ਸੀ। ਕੰਮ ਲਗਭਗ ਮੁਕੰਮਲ ਹੋਣ ‘ਤੇ ਜਦੋਂ ਉਹ ਪੈਸੇ ਮੰਗਣ ਲੱਗਾ ਤਾਂ ਕੋਠੀ ਮਾਲਕ ਨੇ ਨਿਰਮਾਣ ਵਿੱਚ ਨੁਕਸ ਕੱਢਣੇ ਸ਼ੁਰੂ ਕਰ ਦਿੱਤੇ ਅਤੇ ਠੇਕੇਦਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ, ਜਿਸ ਕਾਰਨ ਤਣਾਅ ਵਿਚ ਆਕੇ ਉਸਨੇ ਆਤਮ ਹਤਿਆ ਕਰ ਲਈ। ਪੁਲਸ ਨੇ ਇਸ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।