ਚੰਡੀਗੜ, 10 ਜਨਵਰੀ : 100 ਰੁਪਏ ਦਾ ਟੋਲ ਟੈਕਸ ਬਚਾਉਣਾ ਦੇ ਚੱਕਰ ਵਿਚ ਅੱਜ ਇਕ ਨੌਜਵਾਨ ਨੂੰ ਆਪਣੀ ਜਾਨ ਗੁਆਉਣੀ ਪੈ ਗਈ। ਇਸ ਹਾਦਸੇ ਵਿਚ ਜਿਥੇ ਨੌਜਵਾਨ ਦੀ ਮੌਤ ਹੋ ਗਈ, ਉਥੇ ਉਸਦੀ ਭੈਣ ਗੰਭੀਰ ਜਖਮੀ ਹੋ ਗਈ ਹੈ।
ਜਾਣਕਾਰੀ ਦੇ ਅਨੁਸਾਰ ਯਮੁਨਾਨਗਰ ਜ਼ਿਲ੍ਹੇ ਦੇ ਮਿਲਕ ਮਾਜਰਾ ਟੋਲ ਪਲਾਜ਼ਾ ‘ਤੇ ਟੋਲ ਟੈਕਸ ਬਚਾਉਣ ਦੀ ਕੋਸ਼ਿਸ਼ ਕਰਦੇ ਸਮੇਂ ਇੱਕ ਭੈਣ-ਭਰਾ ਨਾਲ ਦਰਦਨਾਕ ਹਾਦਸਾ ਵਾਪਰਿਆ। ਪਿੰਡ ਕਨਹਰੀ ਖੁਰਦ ਵਿੱਚ ਇੱਕ ਟੋਇਟਾ ਟਾਈਗਰ ਕਾਰ ਇੱਕ ਤਲਾਬ ਵਿੱਚ ਜਾ ਡਿੱਗੀ। ਕਾਰ ‘ਚ ਪ੍ਰੋਫੈਸਰ ਕਲੋਨੀ ਦੇ ਰਹਿਣ ਵਾਲੇ ਭੈਣ-ਭਰਾ ਸਵਾਰ ਸਨ, ਜੋ ਕਿ ਚੰਡੀਗੜ੍ਹ ਤੋਂ ਪ੍ਰੀਖਿਆ ਦੇ ਕੇ ਆ ਰਹੇ ਸਨ।
ਜਦੋ ਇਸ ਘਟਨਾ ਦਾ ਪਤਾ ਲੋਕਾਂ ਨੂੰ ਚਲਿਆ ਤਾਂ ਉਨਾ ਤੁਰੰਤ ਟ੍ਰੈਕਟਰ ਟਰਾਲੀ ਦੀ ਮਦਦ ਨਾਲ ਕਾਰ ਨੂੰ ਕੱਢਿਆ ਪਰ ਉਦੋ ਤੱਕ ਬਹੁਤ ਦੇਰ ਹੋ ਚੁਕੀ ਸੀ।ਦੋਵੇਂ ਭੈਣ-ਭਰਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਭਰਾ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਭੈਣ ਦਾ ਇਲਾਜ ਚੱਲ ਰਿਹਾ ਹੈ। ਦਸਿਆ ਜਾ ਰਿਹਾ ਕਿ ਮ੍ਰਿਤਕ ਨੌਜਵਾਨ ਹਿਮਾਂਸ਼ੂ ਪੁੱਤਰ ਕ੍ਰਿਸ਼ਨ ਲਾਲ ਵਜੋਂ ਹੋਈ ਹੈ, ਜੋ ਚੰਡੀਗੜ੍ਹ ਦੀ ਇੱਕ ਕੰਪਨੀ ਵਿੱਚ ਸਾਫਟਵੇਅਰ ਇੰਜੀਨੀਅਰ ਸੀ।