ਵਾਸ਼ਿੰਗਟਨ, 10 ਨਵੰਬਰ 2025 : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਦਾਅਵਾ ਸੀ ਕਿ ਟੈਰਿਫ ਅਮਰੀਕਾ ਨੂੰ “ਦੁਨੀਆਂ ਦਾ ਸਭ ਤੋਂ ਅਮੀਰ ਅਤੇ ਸਤਿਕਾਰਤ ਦੇਸ਼” ਬਣਾਉਣ ਵਿੱਚ ਸਹਾਇਕ ਹੈ। ਇਸ ਲਈ ਉਨਾ ਆਪਣੀ ਟੈਰਿਫ ਨੀਤੀ ਦੀ ਪੱਖਪਾਤੀ ਵਿਆਖਿਆ ਕੀਤੀ ਅਤੇ ਉਸ ਦੇ ਵਿਰੋਧੀਆਂ ਨੂੰ ਸਖ਼ਤ ਸ਼ਬਦਾਂ ਵਿੱਚ ‘ਮੂਰਖ’ ਕਿਹਾ।
ਉਨ੍ਹਾਂ ਕਿਹਾ ਕਿ ਟੈਰਿਫ ਦੇ ਕਾਰਨ ਹਰ ਨਾਗਰਿਕ ਨੂੰ ਘੱਟੋ-ਘੱਟ 2,000 ਡਾਲਰ ਦੀ ਲਾਭ ਉਪਲਬਧ ਹੋਵੇਗੀ (ਉੱਚ ਆਮਦਨ ਵਾਲੇ ਛੱਡ ਕੇ), ਅਤੇ ਇਸ ਨਾਲ ਮਹਿੰਗਾਈ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ।
ਟਰੰਪ ਨੇ ਟਰੁੱਥ ਸੋਸ਼ਲ ’ਤੇ ਲਿਖਿਆ, “ਟੈਰਿਫ ਵਿਰੋਧੀ ਮੂਰਖ ਹਨ । ਅਮਰੀਕਾ ਲਗਭਗ ਕਿਸੇ ਵੀ ਮਹਿੰਗਾਈ ਤੋਂ ਰਹਿਤ ਹੈ, ਸਟਾਕ ਮਾਰਕੀਟ ਵੱਡੇ ਰਿਕਾਰਡ ’ਤੇ ਹੈ ਅਤੇ 401k ਹੁਣ ਤੱਕ ਦੇ ਸਭ ਤੋਂ ਉੱਚੇ ਦਰਜ਼ੇ ’ਤੇ ਹੈ।”
ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕਾ ਟੈਰਿਫ ਤੋਂ ਖਰਬਾਂ ਡਾਲਰ ਕਮਾ ਰਿਹਾ ਹੈ ਅਤੇ ਜਲਦੀ ਹੀ ਆਪਣਾ ਵੱਡਾ ਕਰਜ਼ਾ — 37 ਟ੍ਰਿਲੀਅਨ ਡਾਲਰ — ਮੁਕੰਮਲ ਤੌਰ ’ਤੇ ਭੁਗਤਾਨ ਕਰਨ ਦੀ ਸ਼ੁਰੂਆਤ ਕਰ ਦੇਵੇਗਾ। ਇਸ ਲਈ ਉਨਾ ਵਿਰੋਧੀਆਂ ਨੂੰ ਸਖਤੀ ਨਾਲ ਜਵਾਬ ਦਿਤਾ ਹੈ।