ਟੈਕਨੋਲੋਜੀ ਦੇ ਗਿਆਨ ਨੇ ਜਗਾਈ ਗੋਧਨ ਦੇ ਪਿਆਰ ਦੀ ਪੰਚ ਲਾਈਟ

ਪਟਿਆਲਾ ,8 ਨਵੰਬਰ– ਉੱਤਰੀ ਖੇਤਰ ਸੱਭਿਆਚਾਰ ਕੇਂਦਰ (ਸਭਿਆਚਾਰਕ ਮੰਤਰਾਲਾ, ਭਾਰਤ ਸਰਕਾਰ) ਪਟਿਆਲਾ ਵੱਲੋਂ ਕੇਂਦਰ ਦੇ ਨਿਰਦੇਸ਼ਕ ਜਨਾਬ ਐਮ ਫੁਰਕਾਨ ਖਾਨ ਦੀ ਅਗਵਾਈ ਅਤੇ ਉਹਨਾਂ ਦੇ ਦਿਸ਼ਾ ਨਿਰਦੇਸ਼ ਵਿੱਚ ਹਰ ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਆਯੋਜਿਤ ਕੀਤੀ ਜਾਂਦੀ ਪਟਿਆਲਾ ਨਾਟਕ ਲੜੀ ਦੇ ਤਹਿਤ ਇਸ ਵਾਰ ਕੁਰਕਸ਼ੇਤਰ ਦੇ ਨਿਊ ਉਥਾਨ ਥੀਏਟਰ ਗਰੁੱਪ ਦੇ ਕਲਾਕਾਰਾਂ ਨੇ ਪੰਚ ਲਾਈਟ ਨਾਟਕ ਦਾ ਸ਼ਾਨਦਾਰ ਮੰਚਨ ਕੀਤਾ। ਜਿਸ ਨੇ ਦਰਸ਼ਕਾਂ ਨੂੰ ਹਸਾ ਹਸਾ ਕੇ ਲੋਟਪੋਟ ਕਰ ਦਿੱਤਾ।

ਕੁਰੂਕਸ਼ੇਤਰ ਦੇ ਨਿਊ ਉੱਥਾਨ ਥੀਏਟਰ ਗਰੁੱਪ ਦੇ ਕਲਾਕਾਰਾਂ ਦੁਆਰਾ ਆਪਣੀ ਬੇਹਤਰੀਨ ਅਦਾਕਾਰੀ  ਅਤੇ ਵਿਕਾਸ ਸ਼ਰਮਾ ਦੇ ਨਿਰਦੇਸ਼ਨ ਵਿੱਚ ਫਨਿਸ਼ਵਰ ਨਾਥ ਰੇਣੂ ਦੀ ਬਹੁ ਚਰਚਿਤ ਕਹਾਣੀ ਪੰਚ ਲਾਈਟ ਬਿਹਾਰ ਦੇ ਇੱਕ ਪਿੰਡ ਦੇ ਭੋਲੇ ਭਾਲੇ ਲੋਕਾਂ ਦੇ ਆਲੇ ਦੁਆਲੇ ਘੁੰਮਦੀ ਹੈ।ਜਿੱਥੇ ਪਿੰਡ ਵਿੱਚ ਬਿਜਲੀ ਨਾ ਹੋਣ ਕਾਰਨ ਮਹਤੋ ਟੋਲੀ ਦੇ ਲੋਕ ਸਜ਼ਾ ਅਤੇ ਜ਼ੁਰਮਾਨਾ ਦੇ ਪੈਸੇ ਇਕੱਠੇ ਕਰਕੇ ਪੰਚ ਲਾਈਟ ਖਰੀਦ ਲੈਂਦੇ ਨੇ ਜਦੋਂ ਸ਼ਹਿਰ ਤੋਂ ਪੰਚ ਲਾਈਟ ਪਿੰਡ ਵਿੱਚ ਆਂਦੀ ਹੈ ਤਾਂ ਉਸ ਵੇਲੇ ਖੁਸ਼ੀਆਂ ਦਾ ਮਾਹੌਲ ਬਣ ਜਾਂਦਾ ਹੈ।

ਪਰ ਬਾਅਦ ਵਿੱਚ ਪਤਾ ਚੱਲਦਾ ਕਿ ਪਿੰਡ ਦੇ ਕਿਸੇ ਵੀ ਵਿਅਕਤੀ ਨੂੰ ਪੰਚ ਲਾਈਟ ਜਗਾਉਣੀ ਨਹੀਂ ਆਉਂਦੀ। ਮਹਤੋ ਟੋਲੀ  ਵਾਲੇ ਪੰਚ ਲਾਈਟਿੰਗ ਨਾ ਜਲਾਣ ਦੇ ਲਈ ਇੱਕ ਦੂਸਰੇ ਨੂੰ ਕਹਿੰਦੇ ਹਨ ਪਰੰਤੂ ਕੋਈ ਵੀ ਪੰਚ ਲਾਈਟ ਜਗਾਉਣ  ਵਿੱਚ ਸਫਲ ਨਹੀਂ ਹੋ ਸਕਦਾ ।ਪਰ ਦੂਜੇ ਪਾਸੇ ਪਿੰਡ ਦਾ ਇੱਕ ਅਵਾਰਾ ਨੌਜਵਾਨ ਲੜਕਾ ਗੋਧਨ, ਜੋ ਕਿ ਪੜਿਆ ਲਿਖਿਆ ਹੈ ਅਤੇ ਟੈਕਨਾਲੋਜੀ ਦਾ ਗਿਆਨ ਹੈ,ਅਤੇ ਉਸੇ ਨੂੰ ਹੀ ਪੰਚਲਾਈਟ ਜਗਾਉਣੀ ਆਉਂਦੀ ਹੈ ਗੋਧਨ ਪਿੰਡ ਦੀ ਹੀ ਇੱਕ ਲੜਕੀ ਮੂਨਰੀ ਦੇ ਨਾਲ ਪਿਆਰ ਕਰਦਾ ਹੈ।

ਪਰ ਮੁਨਰੀ ਅਤੇ ਗੋਧਨ ਦਾ ਪਿਆਰ ਪਿੰਡ ਦੇ ਹੀ ਕੱਲੂ ਨਾਮਕ ਵਿਅਕਤੀ ਨੂੰ ਬਿਲਕੁੱਲ ਵੀ ਪਸੰਦ ਨਹੀਂ ਅਤੇ ਉਹ ਮੁਨਰੀ ਦੀ ਅੰਮਾਂ ਨੂੰ ਗੋਧਨ ਬਾਰੇ ਭੜਕਾ ਦਿੰਦਾ ਹੈ। ਮੁਨਰੀ ਦੀ ਅੰਮਾ ਪੰਚਾਇਤ ਬੁਲਾ ਲੈਂਦੀ ਹੈ। ਜਿਸ ਵਿੱਚ ਫੈਸਲਾ ਹੁੰਦਾ ਹੈ ਕਿ ਗੋਧਨ ਹੁੱਕਾ ਪਾਣੀ ਬੰਦ ਕਰ ਦਿੱਤਾ ਜਾਏ,ਤਾ ਪਿੰਡ ਤੋਂ ਬਾਹਰ ਕੱਢਿਆ ਜਾ ਸਕੇ ਇਸ ਪ੍ਰਕਾਰ ਗੋਧਨ ਅਤੇ ਮੁਨਰੀ ਦਾ ਮਿਲਣਾ ਜੁਲਣਾ ਬੰਦ ਹੋ ਜਾਂਦਾ ਹੈ।ਮੁਨਰੀ ਪੰਚ ਲਾਈਟ ਜਗਾਉਣ ਬਾਰੇ ਜਦੋਂ ਗੋਧਨ ਦਾ ਜ਼ਿਕਰ ਕਰਦੀ ਹੈ ਪਰ ਬਾਅਦ ਵਿੱਚ ਜਦੋਂ ਇੱਜਤ ਬਚਾਉਣ  ਸਰਪੰਚ ਗੋਧਨ ਨੂੰ ਬੁਲਾ ਕੇ ਪੰਚਲਾਈਟ ਜਗਾਉਣ ਨੂੰ ਕਹਿੰਦਾ ਹੈ।

ਪਰ ਗੋਧਨ ਸ਼ਰਤ ਰੱਖਦਾ ਹੈ ਕਿ ਜੇਕਰ ਮੁਨਰੀ ਦਾ ਵਿਆਹ ਉਸ ਨਾਲ ਕਰਵਾਇਆ ਜਾਵੇ ਤਾਂ ਉਹ ਪੰਚ ਲਾਈਟ ਜਗਾਏਗਾ ।ਪੰਚਾਇਤ ਉਸਦੀ ਗੱਲ ਮੰਨ ਲੈਂਦੀ ਹੈ ਅਤੇ ਗੋਧਨ ਦਾ ਮੁਨਰੀ ਨਾਲ ਵਿਆਹ ਕਰਵਾਉਣ ਦਾ ਵਾਦਾ ਕਰਦੀ ਹੈ। ਉਸ ਵੇਲੇ ਗੋਧਨ ਪੰਚ ਲਾਈਟ ਜਗਾ ਦਿੰਦਾ ਹੈ।ਅਤੇ ਪੂਰੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਪੈਦਾ ਹੁੰਦਾ ।ਇਸ ਪ੍ਰਕਾਰ ਸੰਗੀਤ, ਨ੍ਰਿਤ ਅਤੇ ਐਕਟਿੰਗ ਦੇ ਮਾਧਿਅਮ ਨਾਲ ਹੱਸੀ ਹੱਸੀ ਦੇ ਫੁਆਰੇ ਛੱਡਦੇ ਹੋਏ ਨਾਟਕ ਦਾ ਖੁਸ਼ੀ ਖੁਸ਼ੀ ਸਮਾਪਨ ਹੁੰਦਾ ਹੈ।

ਨਾਟਕ ਵਿਚ ਗੋਧਨ ਦੀ ਭੂਮਿਕਾ ਡਾਕਟਰ ਰਾਜੀਵ ਕੁਮਾਰ ਅਤੇ ਮੁਨਰੀ ਦੀ ਭੂਮਿਕਾ ਮਨੂ ਮਹਿਕ ਮਲਿਆਨ ਨੇ ਨਿਭਾਈ। ਬਾਕੀ ਕਿਰਦਾਰਾਂ ਵਿੱਚ ਨਿਕੇਤਾ ਸ਼ਰਮਾ, ਸ਼ਿਵ ਕੁਮਾਰ,ਚੰਚਲ ਸ਼ਰਮਾ, ਕੰਚਨ ਯਾਦਵ, ਵਿਕਾਸ ਸ਼ਰਮਾ, ਗੌਰਵ ਦੀਪਕ ਜਾਂਗੜਾ ਰਾਜਕੁਮਾਰੀ, ਸੁਨੈਨਾ, ਪਾਰਥ ਸ਼ਰਮਾ, ਸਾਹਿਲ ਖਾਨ,ਸੁਰਿਆ ਚਾਵਲਾ, ਨਿਖਿਲ ਪਾ ਰਚਾ, ਪ੍ਰਿਅੰਸੂ ਬਾਂਸਲ,ਰਾਜਵੀਰ ਰਾਜੂ, ਚਮਨ ਚੌਹਾਨ ਅਤੇ ਦੇਵੀ ਦੱਤ ਨੇ ਆਪਣੀ ਭੂਮਿਕਾਵਾਂ ਨਿਭਾਈਆਂ

ਇਸ ਮੌਕੇ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਦੇ ਨਿਰਦੇਸ਼ਕ ਜਨਾਬ ਐਮ ਫੁਰਕਾਨ ਖਾਨ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਭਿਆਚਾਰ ਕੇਂਦਰ ਦਾ ਇਹ ਹਮੇਸ਼ਾ ਯਤਨ ਰਹੇਗਾ ਕਿ ਪਟਿਆਲਾ ਨਿਵਾਸੀਆਂ ਸਮੇਤ ਰੰਗਮੰਚ ਦੇ ਕਲਾਕਾਰਾਂ ਅਤੇ ਇੱਥੇ ਦੇ ਕਲਾ ਪ੍ਰੇਮੀਆਂ ਲਈ ਸਮੇਂ ਸਮੇਂ ਤੇ ਚੰਗੇ ਨਾਟਕਾਂ ਦਾ ਮੰਚਨ ਨਿਰੰਤਰ ਜਾਰੀ ਰਹੇ ਤਾਂ ਕਿ ਰੰਗ ਮੰਚ ਲਈ ਜਿਆਦਾ ਤੋਂ ਜਿਆਦਾ ਦਰਸ਼ਕ ਪੈਦਾ ਕੀਤੇ ਜਾ ਸਕਣ ।ਇਸ ਮੌਕੇ ਸਭਿਆਚਾਰਕ ਕੇਂਦਰ ਵੱਲੋਂ ਸਾਰੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ ।

 

Scroll to Top