ਟਰੰਪ ਦਾ ਕੈਨੇਡਾ ਨਾਲ ਵਪਾਰਕ ਗੱਲਬਾਤ ਤੋਂ ਇਨਕਾਰ

ਦਿਲੀ, 1 ਨਵੰਬਰ 2025 : ਕੈਨੇਡੀਅਨ ਸੂਬੇ ਓਨਟਾਰੀਓ ਵਲੋ ਇੱਕ ਵਿਵਾਦਿਤ ਇਸ਼ਤਿਹਾਰ ਹਟਾਉਣ ਦੀ ਚੇਤਾਵਨੀ ਦੇਣ ਮਗਰੋ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਬਿਆਨ ਸਾਹਮਣੇ ਆਇਆ ਹੈ। ਉਨਾ ਐਲਾਨ ਕੀਤਾ ਹੈ ਕਿ ਅਮਰੀਕਾ ਹੁਣ ਕੈਨੇਡਾ ਨਾਲ ਵਪਾਰਕ ਗੱਲਬਾਤ ਮੁੜ ਸ਼ੁਰੂ ਨਹੀਂ ਕਰੇਗਾ।

ਜਿਕਰਯੋਗ ਹੈ ਕਿ ਕੈਨੇਡਾ ਵਿੱਚ ਛਪੇ ਇਸ ਇਸ਼ਤਿਹਾਰ ਵਿੱਚ 1987 ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਨੂੰ ਦਰਸਾਇਆ ਗਿਆ ਸੀ, ਜਿੱਥੇ ਉਹ ਕਹਿ ਰਹੇ ਸਨ ਕਿ ਟੈਕਸ ਲਗਾਉਣ ਨਾਲ ਨੌਕਰੀਆਂ ਘਟਦੀਆਂ ਹਨ ਅਤੇ ਵਪਾਰਕ ਜੰਗ ਸ਼ੁਰੂ ਹੋ ਜਾਂਦੀ ਹੈ।

ਇਸ ਇਸ਼ਤਿਹਾਰ ਤੋਂ ਨਾਰਾਜ਼ ਹੋ ਕੇ ਟਰੰਪ ਨੇ ਕੈਨੇਡਾ ’ਤੇ ਵਾਧੂ 10 ਫੀਸਦੀ ਟੈਕਸ ਲਗਾ ਦਿੱਤਾ ਸੀ ਅਤੇ ਤੁਰੰਤ ਇਸ਼ਤਿਹਾਰ ਹਟਾਉਣ ਦੀ ਮੰਗ ਕੀਤੀ ਸੀ ਪਰ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਵਪਾਰ ਬਾਰੇ ਗੱਲਬਾਤ ਮੁੜ ਸ਼ੁਰੂ ਨਹੀਂ ਕਰਨਗੇ।

Scroll to Top