ਟਰੰਪ–ਜਿਨਪਿੰਗ ਨੇ ਯੂਕਰੇਨ ਦੇ ਮਾਮਲਿਆਂ ਸਬੰਧੀ ਕੀਤੀ ਵਿਚਾਰ ਚਰਚਾ

ਦਿੱਲੀ, 25 ਨਵੰਬਰ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਇੱਕ ਟੈਲੀਫੋਨ ਕਾਲ ਦੌਰਾਨ ਵਪਾਰਕ ਤਣਾਅ ਨੂੰ ਲੈ ਕੇ ਲੰਬੀ ਗੱਲਬਾਤ ਕੀਤੀ ਹੈ। ਉਨਾ ਯੂਕਰੇਨ ਦੇ ਮਾਮਲਿਆਂ ਉਪਰ ਵੀ ਵਿਚਾਰ ਚਰਚਾਕੀਤੀ ਹੈ। ਜਿਕਰਯੋਗ ਹੈ ਕਿ ਦੋਵੇ ਨੇਤਾਵਾਂ ਨੇ ਤਾਇਵਾਨ ਦੀ ਸਥਿਤੀ ਅਤੇ ਯੂਕਰੇਨ ਸੰਬੰਧੀ ਮਾਮਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਇਹ ਜਾਣਕਾਰੀ ਦੋਵੇਂ ਪੱਖਾਂ—ਵਾਈਟ ਹਾਊਸ ਅਤੇ ਚੀਨੀ ਅਧਿਕਾਰੀਆਂ—ਵੱਲੋਂ ਜਾਰੀ ਕੀਤੀ ਗਈ।

ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿਨਹੂਆ ਦੇ ਮੁਤਾਬਕ, ਸ਼ੀ ਜਿਨਪਿੰਗ ਨੇ ਗੱਲਬਾਤ ਦੌਰਾਨ ਟਰੰਪ ਨੂੰ ਕਿਹਾ ਕਿ ਤਾਇਵਾਨ ਵੱਲੋਂ ਚੀਨ ਦੇ ਅਧਿਕਾਰਤ ਖੇਤਰਾਂ ਵਿੱਚ ਹਸਤਖੇਪ ਹੋ ਰਿਹਾ ਹੈ। ਇਸਦੇ ਉਲਟ, ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਇਹ ਪੱਕਾ ਕੀਤਾ ਕਿ ਦੋਵੇਂ ਨੇਤਾ ਫੋਨ ’ਤੇ ਸੰਪਰਕ ਵਿੱਚ ਰਹੇ, ਪਰ ਗੱਲਬਾਤ ਦੇ ਖਾਸ ਵੇਰਵਿਆਂ ਬਾਰੇ ਕੁਝ ਨਹੀਂ ਦੱਸਿਆ।

ਇਸ ਤੋਂ ਇਲਾਵਾ, ਇਸ ਕਾਲ ਤੋਂ ਥੋੜ੍ਹੀ ਦੇਰ ਪਹਿਲਾਂ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਬਿਆਨ ਦਿਤਾ ਸੀ ਕਿ ਜੇਕਰ ਚੀਨ ਤਾਇਵਾਨ ਖ਼ਿਲਾਫ਼ ਕੋਈ ਸੈਨਿਕ ਕਾਰਵਾਈ ਕਰਦਾ ਹੈ ਤਾਂ ਜਾਪਾਨੀ ਫੌਜ ਇਸ ਮਾਮਲੇ ਵਿੱਚ ਹਸਤਖੇਪ ਕਰਨ ਲਈ ਤਿਆਰ ਰਹੇਗੀ।

Scroll to Top