ਟਰੰਪ ਅਤੇ ਸ਼ੀ ਜਿਨਪਿੰਗ ਦੀ ਦੱਖਣੀ ਕੋਰੀਆ ਵਿੱਚ ਮੁਲਾਕਾਤ, ਹੋਇਆ ਸਮਝੌਤਾ

ਦਿੱਲੀ, 30 ਅਕਤੂਬਰ 2025 : ਦੱਖਣੀ ਕੋਰੀਆ ਦੇ ਇੱਕ ਏਅਰ ਬੇਸ ’ਤੇ ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਮਹੱਤਵਪੂਰਨ ਬੈਠਕ ਹੋਈ। ਲਗਭਗ ਇੱਕ ਘੰਟਾ ਦੇ ਕਰੀਬ ਚੱਲੀ ਇਸ ਮੁਲਾਕਾਤ ਤੋਂ ਬਾਅਦ ਟਰੰਪ ਨੇ ਦਾਅਵਾ ਕੀਤਾ ਕਿ ਦੋਵੇਂ ਦੇਸ਼ਾਂ ਵਿਚਕਾਰ ਟੈਰਿਫਾਂ ਵਿੱਚ ਕਟੌਤੀ ਲਈ ਸਮਝੌਤਾ ਹੋ ਗਿਆ ਹੈ।

ਸੂਤਰਾਂ ਅਨੁਸਾਰ, ਸਮਝੌਤੇ ਤਹਿਤ ਚੀਨੀ ਦਰਾਮਦਾਂ ’ਤੇ ਲੱਗਦੇ 57 ਫੀਸਦੀ ਟੈਰਿਫ ਵਿਚੋਂ 10 ਫੀਸਦੀ ਦੀ ਕਟੌਤੀ ਕੀਤੀ ਜਾਵੇਗੀ। ਬੈਠਕ ਦੌਰਾਨ ਦੋਵੇਂ ਆਗੂਆਂ ਵਿਚਾਲੇ ਟੈਰਿਫ, ਕੰਪਿਊਟਰ ਚਿੱਪ, ਦੁਰਲੱਭ ਧਰਤੀ ਖਣਿਜਾਂ ਤੇ ਹੋਰ ਆਰਥਿਕ ਮਾਮਲਿਆਂ ‘ਤੇ ਵੀ ਵਿਸਥਾਰ ਨਾਲ ਚਰਚਾ ਹੋਈ।

ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਸ ਦੇ ਬਦਲੇ ਚੀਨ ਅਮਰੀਕੀ ਸੋਇਆਬੀਨ ਦੀ ਖਰੀਦਦਾਰੀ ਮੁੜ ਸ਼ੁਰੂ ਕਰੇਗਾ, ਦੁਰਲੱਭ ਧਰਤੀ ਖਣਿਜਾਂ ਦੀ ਬਰਾਮਦ ਜਾਰੀ ਰੱਖੇਗਾ, ਅਤੇ ਫੈਂਟਾਨਿਲ ਦੇ ਗੈਰਕਾਨੂੰਨੀ ਵਪਾਰ ਖਿਲਾਫ਼ ਕਾਰਵਾਈ ਕਰੇਗਾ।

Scroll to Top