ਜੰਮੂ-ਕਸ਼ਮੀਰ ਦੇ ਡੋਡਾ ਜਿ਼ਲੇ ਦੇ ਧਾਰੀ ਗੋਟੇ ਉਰਰਬਾਗੀ ਦੇ ਜੰਗਲਾਂ `ਚ ਹੋਏ ਅੱਤਵਾਦੀਆਂ ਹਮਲੇ ਵਿਚ ਫੌਜ ਕੈਪਟਨ ਸਮੇਤ 4 ਜਵਾਨਾਂ ਕੀਤੀ ਸ਼ਹੀਦੀ ਪ੍ਰਾਪਤ

ਜੰਮੂ-ਕਸ਼ਮੀਰ ਦੇ ਡੋਡਾ ਜਿ਼ਲੇ ਦੇ ਧਾਰੀ ਗੋਟੇ ਉਰਰਬਾਗੀ ਦੇ ਜੰਗਲਾਂ `ਚ ਹੋਏ ਅੱਤਵਾਦੀਆਂ ਹਮਲੇ ਵਿਚ ਫੌਜ ਕੈਪਟਨ ਸਮੇਤ 4 ਜਵਾਨਾਂ ਕੀਤੀ ਸ਼ਹੀਦੀ ਪ੍ਰਾਪਤ
ਜੰਮੂ ਕਸ਼ਮੀਰ : ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦੇ ਡੋਡਾ ਜਿ਼ਲੇ ਦੇ ਧਾਰੀ ਗੋਟੇ ਉਰਰਬਾਗੀ ਦੇ ਜੰਗਲਾਂ `ਚ ਅੱਤਵਾਦੀਆਂ ਵਲੋਂ ਕੀਤੀ ਗੋਲੀਬਾਰੀ `ਚ ਫੌਜ ਦੇ ਇਕ ਕੈਪਟਨ ਸਮੇਤ 4 ਜਵਾਨ ਸ਼ਹੀਦ ਹੋ ਗਏ। ਰਾਸ਼ਟਰੀ ਰਾਈਫਲਜ਼ ਅਤੇ ਜੰਮੂ-ਕਸ਼ਮੀਰ ਪੁਲਿਸ ਸੋਮਵਾਰ ਤੋਂ ਇੱਥੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ। ਤਲਾਸ਼ੀ ਦੌਰਾਨ ਅੱਤਵਾਦੀ ਗੋਲੀਬਾਰੀ ਕਰਦੇ ਹੋਏ ਭੱਜ ਗਏ। ਸਿਪਾਹੀਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ। ਸੰਘਣੇ ਜੰਗਲ ਕਾਰਨ ਅੱਤਵਾਦੀ ਸੁਰੱਖਿਆ ਬਲਾਂ ਨੂੰ ਚਕਮਾ ਦਿੰਦੇ ਰਹੇ। ਸੋਮਵਾਰ ਰਾਤ ਕਰੀਬ 9 ਵਜੇ ਫਿਰ ਗੋਲੀਬਾਰੀ ਹੋਈ। ਇਸ ਵਿੱਚ ਪੰਜ ਜਵਾਨ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਚਾਰ ਦੀ ਇਲਾਜ ਦੌਰਾਨ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਕਸ਼ਮੀਰ ਟਾਈਗਰਜ਼ ਨਾਂ ਦੇ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਲਾਕੇ `ਚ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਖ਼ਬਰਾਂ ਹਨ ਕਿ ਫੌਜ ਨੇ ਅੱਤਵਾਦੀਆਂ ਨੂੰ ਘੇਰ ਲਿਆ ਹੈ।ਦੱਸਣਯੋਗ ਹੈ ਕਿ ਜੰਮੂ ਡਿਵੀਜ਼ਨ ਦੇ ਡੋਡਾ ਵਿੱਚ 34 ਦਿਨਾਂ ਵਿੱਚ ਇਹ ਪੰਜਵਾਂ ਮੁਕਾਬਲਾ ਹੈ। ਇਸ ਤੋਂ ਪਹਿਲਾਂ 9 ਜੁਲਾਈ ਨੂੰ ਮੁਕਾਬਲਾ ਹੋਇਆ ਸੀ। ਇੱਥੇ 26 ਜੂਨ ਨੂੰ ਇੱਕ ਅਤੇ 12 ਜੂਨ ਨੂੰ ਦੋ ਹਮਲੇ ਹੋਏ ਸਨ। ਸਾਰੇ ਹਮਲੇ ਐਨਕਾਊਂਟਰ ਦੇ ਬਾਅਦ ਕੀਤੇ ਗਏ ਸਨ।

Leave a Comment

Your email address will not be published. Required fields are marked *

Scroll to Top