ਜੰਗ ਦਾ ਚੌਥਾ ਦਿਨ : ਡੋਨਲਡ ਟਰੰਪ ਦੀ ਚੇਤਾਵਨੀ ਕਰਾਂਗੇ ਵੱਡਾ ਹਮਲਾ

ਦਿੱਲੀ, 3 ਮਾਰਚ : ਇਰਾਨ ਅਤੇ ਅਮਰੀਕਾ ਵਿਚਾਲੇ ਚਲ ਰਹੀ ਜੰਗ ਦਾ ਜਿਥੇ ਅੱਜ ਚੌਥਾ ਦਿਨ ਹੈ, ੳਥੇ ਹੁਣ ਇਨਾ ਹਾਲਾਤਾਂ ਨੂੰ ਦੇਖਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਲੋ ਚੇਤਾਵਨੀ ਦਿਤੀ ਗਈ ਹੈ ਕਿ ਉਨਾ ਵਲੋ ਜਲਦ ਹੀ ਵੱਡਾ ਹਮਲਾ ਕੀਤਾ ਜਾਵੇਗਾ।
ਦਸ ਦਈਏ ਕਿ ਉਨਾ Iran ਖ਼ਿਲਾਫ਼ ਹੋਰ ਵੱਡੇ ਹਮਲਿਆਂ ਦੀ ਚੇਤਾਵਨੀ ਦਿੱਤੀ ਹੈ ਅਤੇ ਲੋੜ ਪੈਣ ’ਤੇ ਜ਼ਮੀਨੀ ਫੌਜ ਤਾਇਨਾਤ ਕਰਨ ਦੀ ਗੱਲ ਵੀ ਕਹੀ ਹੈ।

ਕਾਬਿਲੇਗੌਰ ਹੈ ਕਿ 28 ਫਰਵਰੀ ਨੂੰ Ali Khamenei ਅਤੇ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰਾਂ ਸਮੇਤ ਕੁਝ ਈਰਾਨੀ ਰੱਖਿਆ ਅਧਿਕਾਰੀਆਂ ਦੇ ਅਮਰੀਕਾ-ਇਜ਼ਰਾਈਲ ਹਮਲਿਆਂ ਵਿੱਚ ਮਾਰੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਇਸ ਤੋਂ ਬਾਅਦ ਈਰਾਨ ਵੱਲੋਂ ਖੇਤਰ ਵਿੱਚ ਜਵਾਬੀ ਕਾਰਵਾਈ ਕੀਤੀ ਗਈ।
ਇਸ ਸਮੇ ਹਾਲਾਤ ਲਗਾਤਾਰ ਤਣਾਅਪੂਰਨ ਬਣੇ ਹੋਏ ਹਨ ਅਤੇ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਸੰਯਮ ਦੀ ਅਪੀਲ ਕੀਤੀ ਜਾ ਰਹੀ ਹੈ।

Scroll to Top