ਜੋੜੀਆਂ ਭੱਠੀਆਂ ਚੌਕ ਦੀ ਸ਼੍ਰੀ ਰਾਮ ਲੀਲਾ ‘ਚ ਸ਼੍ਰੀ ਰਾਮ ਅਤੇ ਭਰਤ ਮਿਲਾਪ ਦੇ ਦ੍ਰਿਸ਼ ਨੇ ਸਭ ਦੀਆਂ ਅੱਖਾਂ ਕੀਤੀਆਂ ਨਮ
ਜੋੜੀਆਂ ਭੱਠੀਆਂ ਰੌਇਲ ਯੂਥ ਕਲੱਬ ਅਤੇ ਸ਼੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਵਰੁਣ ਜਿੰਦਲ ਦੀ ਦੇਖ-ਰੇਖ ਵਿੱਚ ਆਯੋਜਿਤ ਸ਼੍ਰੀ ਰਾਮ ਲੀਲਾ ਦਾ ਪੰਜਵਾਂ ਦਿਨ
ਪਟਿਆਲਾ : ਜੋੜੀਆਂ ਭੱਠੀਆਂ ਰੌਇਲ ਯੂਥ ਕਲੱਬ ਅਤੇ ਸ਼੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਵਰੁਣ ਜਿੰਦਲ ਦੀ ਦੇਖ-ਰੇਖ ਵਿੱਚ ਜੋੜੀਆਂ ਭੱਠੀਆਂ ਚੌਕ ‘ਚ ਆਯੋਜਿਤ ਸ਼੍ਰੀ ਰਾਮ ਲੀਲਾ ਦੇ ਪੰਜਵੇਂ ਦਿਨ ਪ੍ਰਭੂ ਸ਼੍ਰੀ ਰਾਮ, ਮਾਤਾ ਸੀਤਾ ਅਤੇ ਲਕਸ਼ਮਣ ਦੇ ਵਨ ਜਾਣ ਅਤੇ ਸ਼੍ਰੀ ਰਾਮ-ਭਰਤ ਮਿਲਾਪ ਦੇ ਦ੍ਰਿਸ਼ ਨੇ ਪੰਡਾਲ ‘ਚ ਬੈਠੇ ਸਾਰੇ ਲੋਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ ਅਤੇ ਸਾਰਾ ਪੰਡਾਲ ਰਾਮ ਨਾਮ ਦੇ ਜੈਕਾਰਿਆਂ ਨਾਲ ਗੂੰਜ ਉਠਿਆ । ਰਾਮ ਭਕਤ ਲੈ ਚਲਾ ਰੇ ਰਾਮ ਦੀ ਨਿਸ਼ਾਨੀ…” ਭਜਨ ਨੇ ਤਾਂ ਸਾਰਿਆਂ ਨੂੰ ਹੀ ਭਾਵੁਕ ਕਰ ਦਿੱਤਾ। ਇਸ ਦੇ ਨਾਲ ਹੀ ਪੰਜਵੇਂ ਨਵਰਾਤਰ ਨੂੰ ਸ਼੍ਰੀ ਰਾਮ-ਮਾਤਾ ਸੀਤਾ ਅਤੇ ਲਕਸ਼ਮਣ ਦੇ ਵਨ ਨੂੰ ਜਾਣ, ਸ਼੍ਰੀ ਰਾਮ ਨੂੰ ਨਦੀ ਪਾਰ ਕਰਵਾਉਂਦੇ ਕੇਵਟ, ਸ਼੍ਰੀ ਰਾਮ-ਭਰਤ ਮਿਲਾਪ, ਪੰਚਵਟੀ ‘ਚ ਸ਼ੂਰਪਣਖਾ, ਖਰ-ਦੂਸ਼ਣ ਵਧ, ਰਾਵਣ-ਮਾਰੀਚ ਸੰਵਾਦ ਦੇ ਸੁੰਦਰ ਦ੍ਰਿਸ਼ ਪ੍ਰਸਤੁਤ ਕੀਤੇ ਗਏ।ਪ੍ਰਧਾਨ ਵਰੁਣ ਜਿੰਦਲ ਨੇ ਕਿਹਾ ਕਿ ਸ਼੍ਰੀ ਰਾਮ ਦਾ ਜੀਵਨ ਬਹੁਤ ਹੀ ਪ੍ਰੇਰਣਾਦਾਇਕ ਹੈ, ਜਿਨ੍ਹਾਂ ਤੋਂ ਮਾਤਾ-ਪਿਤਾ ਦੀ ਆਗਿਆ ਦਾ ਪਾਲਣ ਕਰਨਾ, ਭਰਾ-ਭਰਾ ਦਾ ਪਿਆਰ, ਵੱਡੇ ਭਰਾ ਲਈ ਤਿਆਗ, ਭਗਤੀ ਸਣੇ ਵੱਖ-ਵੱਖ ਸਿੱਖਿਆਵਾਂ ਮਿਲਦੀਆਂ ਹਨ। ਇਸ ਲਈ ਸਾਰੇ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸ਼੍ਰੀ ਰਾਮ ਲੀਲਾ ਜ਼ਰੂਰ ਵਿਖਾਉਣ, ਤਾਂ ਜੋ ਸਾਡੀ ਨਵੀਂ ਪੀੜ੍ਹੀ ਨੂੰ ਧਰਮ ਅਤੇ ਸੰਸਕ੍ਰਿਤੀ ਦਾ ਗਿਆਨ ਮਿਲ ਸਕੇ। ਉਨ੍ਹਾਂ ਦੱਸਿਆ ਕਿ ਸ਼੍ਰੀ ਰਾਮ ਦਾ ਕਿਰਦਾਰ ਨੀਰਜ ਸ਼ਰਮਾ, ਮਾਤਾ ਸੀਤਾ ਦਾ ਸੋਨਾਸ਼ੀ ਕੌਸ਼ਲ, ਲਕਸ਼ਮਣ ਦਾ ਗੌਰਵ ਗੋਇਲ, ਭਰਤ ਦਾ ਜਤਿਨ, ਸ਼ਤਰੂਘਨ ਦਾ ਪਾਰਥ ਭੱਲਾ, ਰਾਵਣ ਦਾ ਦਕਸ਼ ਰਾਜਪੂਤ, ਸ਼ੂਰਪਣਖਾ ਦਾ ਦੀਪਿਕਾ ਸ਼ਰਮਾ ਤੇ ਕਨੁਪ੍ਰਿਆ, ਕੇਵਟ ਦਾ ਆਰਕੇ ਅਰੋੜਾ ਸਮੇਤ ਮੋਕਸ਼ਾ, ਜੱਸੀ, ਰਿਤੁ, ਕਣਵ, ਰੋਹਿਤ ਗੁਪਤਾ, ਆਦਿਤਿਆ ਸ਼ਰਮਾ, ਅਨਮੋਲ, ਜਸ਼ਨ, ਦਕਸ਼, ਸ਼ਿਵਮ, ਚੇਤਨ ਸ਼ਰਮਾ ਤੇ ਅੰਕਿਤ ਨੇ ਵੱਖ-ਵੱਖ ਕਿਰਦਾਰਾਂ ਦੀ ਭੂਮਿਕਾ ਨਿਭਾਈ ।