ਜੋੜੀਆਂ ਭੱਠੀਆਂ ਚੌਂਕ ਦੀ ਰਾਮਲੀਲਾ ਵਿੱਚ ਤੀਸਰੇ ਦਿਨ ਸੀਤਾ ਸਵਯੰਵਰ ਦਾ ਦ੍ਰਿਸ਼ ਪ੍ਰਸਤੁਤ ਕੀਤਾ ਗਿਆ
ਜੋੜੀਆਂ ਭੱਠੀਆਂ ਰੌਇਲ ਯੂਥ ਕਲੱਬ ਅਤੇ ਸ਼੍ਰੀ ਰਾਮਲੀਲਾ ਪ੍ਰਬੰਧਕ ਕਮੇਟੀ ਵੱਲੋਂ ਆਯੋਜਿਤ ਸ਼੍ਰੀ ਰਾਮਲੀਲਾ ਦਾ ਤੀਸਰਾ ਦਿਨ
ਸੀਤਾ ਸਵਯੰਵਰ ਵਿੱਚ ਪ੍ਰਧਾਨ ਵਰੁਣ ਜਿੰਦਲ ਨੇ ਭਗਵਾਨ ਪਰਸ਼ੁਰਾਮ ਦੀ ਅਹਿਮ ਭੂਮਿਕਾ ਨਿਭਾਈ
ਪਟਿਆਲਾ : “ਬਸ ਮਹਾਰਾਜ ਬਸ, ਇਨ੍ਹੀ ਲੱਜਾ ਜਨਕ ਅਤੇ ਅਨੁਚਿਤ ਗੱਲ ਕਹਿੰਦੇ ਹੋਏ ਤੁਹਾਨੂੰ ਇਹ ਵੀ ਯਾਦ ਨਹੀਂ ਰਿਹਾ ਕਿ ਇਸ ਸਭਾ ਵਿੱਚ ਸੂਰਜਵੰਸ਼ੀ ਰਘੁਕੁਲ ਨੰਦਨ ਸ਼੍ਰੀ ਰਾਮ ਵੀ ਬੈਠੇ ਹਨ। ਮਹਾਰਾਜ ਜਨਕ ਜਿਸ ਸਭਾ ਵਿੱਚ ਸੂਰਜਵੰਸ਼ੀਆਂ ਵਿੱਚੋਂ ਇੱਕ ਵੀ ਵੀਰ ਬੈਠਾ ਹੋਵੇ, ਉੱਥੇ ਕੋਈ ਐਸੀ ਗੱਲ ਕਹਿਣ ਦਾ ਸਾਹਸ ਨਹੀਂ ਕਰਦਾ ਅਤੇ ਤੁਸੀਂ ਤਾਂ ਰਘੁਕੁਲ ਨੰਦਨ ਸ਼੍ਰੀ ਰਾਮ ਦੇ ਸਾਹਮਣੇ ਵੀਰਤਾ ਦੀ ਚੁਨੌਤੀ ਰੱਖ ਰਹੇ ਹੋ। ਕੀ ਤੁਸੀਂ ਇਸ ਦਾ ਨਤੀਜਾ ਜਾਣਦੇ ਹੋ?” ਇਹ ਸ਼ਬਦ ਜੋੜੀਆਂ ਭੱਠੀਆਂ ਚੌਂਕ ਵਿੱਚ ਆਯੋਜਿਤ ਸ਼੍ਰੀ ਰਾਮਲੀਲਾ ਦੇ ਤੀਸਰੇ ਦਿਨ ਸੀਤਾ ਸਵਯੰਵਰ ਦੇ ਦ੍ਰਿਸ਼ ਵਿੱਚ ਲਕਸ਼ਮਣ ਨੇ ਮਹਾਰਾਜ ਜਨਕ ਵੱਲੋਂ ਧਰਤੀ ਨੂੰ ਵੀਰਾਂ ਤੋਂ ਖਾਲੀ ਹੋਣ ਦੀ ਗੱਲ ਕਹਿਣ ‘ਤੇ ਕ੍ਰੋਧ ਵਿੱਚ ਪ੍ਰਗਟ ਕੀਤੇ। ਸੀਤਾ ਸਵਯੰਵਰ ਵਿੱਚ ਭਗਵਾਨ ਪਰਸ਼ੁਰਾਮ ਦੀ ਅਹਿਮ ਭੂਮਿਕਾ ਪ੍ਰਧਾਨ ਵਰੁਣ ਜਿੰਦਲ ਵੱਲੋਂ ਨਿਭਾਈ ਗਈ ।
ਜੋੜੀਆਂ ਭੱਠੀਆਂ ਰੌਇਲ ਯੂਥ ਕਲੱਬ ਅਤੇ ਸ਼੍ਰੀ ਰਾਮਲੀਲਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਵਰੁਣ ਜਿੰਦਲ ਦੀ ਦੇਖਰੇਖ ਵਿੱਚ ਆਯੋਜਿਤ ਸ਼੍ਰੀ ਰਾਮਲੀਲਾ ਦੇ ਤੀਸਰੇ ਦਿਨ ਸੀਤਾ ਸਵਯੰਵਰ ਦੇ ਸੁੰਦਰ ਅਤੇ ਮਨਮੋਹਕ ਦ੍ਰਿਸ਼ ਦੀ ਪ੍ਰਸਤੁਤੀ ਕੀਤੀ ਗਈ ਅਤੇ ਸ਼੍ਰੀ ਰਾਮ ਵੱਲੋਂ ਧਨੁਸ਼ ਭੰਗ ਕਰਦੀਆਂ ਹੀ ਜੋੜੀਆਂ ਭੱਠੀਆਂ ਚੌਂਕ ‘ਸ਼੍ਰੀ ਰਾਮ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਅਤੇ ਸ਼੍ਰੀ ਰਾਮ ਅਤੇ ਮਾਤਾ ਸੀਤਾ ਦੇ ਵਿਆਹ ਦੀ ਖੁਸ਼ੀ ਵਿੱਚ ਸਾਰੇ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਡਾ. ਆਸ਼ੀਸ਼ ਕੌਸ਼ਲ ਅਤੇ ਡਾ. ਸੋਨੀਆ ਸੋਢੀ ਕੌਸ਼ਲ ਦੇ ਨਿਰਦੇਸ਼ਨ ਵਿੱਚ ਤੀਸਰੇ ਦਿਨ ਸੀਤਾ ਸਵਯੰਵਰ, ਰਾਮ-ਸੀਤਾ, ਦਸ਼ਰਥ ਦਰਬਾਰ, ਮੰਥਰਾ ਦਾ ਦਾਸੀਆਂ ਨਾਲ ਗੱਲ ਕਰਨਾ, ਮੰਥਰਾ-ਕੈਕੇਈ ਸੰਵਾਦ, ਰਾਖਸ਼ਸਾਂ ਦਾ ਅਤੰਕ, ਸ਼੍ਰੀ ਰਾਮ-ਲਕਸ਼ਮਣ ਦਾ ਰਾਖਸ਼ਸਾਂ ਨੂੰ ਮਾਰਨਾ, ਦਸ਼ਰਥ ਦਰਬਾਰ – ਰਾਮ ਦੇ ਰਾਜ ਤਿਲਕ ਦੀ ਤਿਆਰੀ ਦੇ ਦ੍ਰਿਸ਼ਾਂ ਨੂੰ ਪ੍ਰਸਤੁਤ ਕੀਤਾ ਗਿਆ । ਪ੍ਰਧਾਨ ਜਿੰਦਲ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸ਼੍ਰੀ ਰਾਮਲੀਲਾ ਜ਼ਰੂਰ ਦਿਖਾਉਣ ਤਾਂ ਜੋ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਆਪਣੀ ਸੰਸਕ੍ਰਿਤੀ ਅਤੇ ਪ੍ਰਭੁ ਸ਼੍ਰੀ ਰਾਮ ਦੇ ਦਿਖਾਏ ਮਾਰਗ ‘ਤੇ ਤੁਰਨ ਦਾ ਸੰਦੇਸ਼ ਮਿਲ ਸਕੇ। ਇਸ ਮੌਕੇ ਤੇ ਜੋੜੀਆਂ ਭੱਠੀਆਂ ਰੌਇਲ ਯੂਥ ਕਲੱਬ ਅਤੇ ਸ਼੍ਰੀ ਰਾਮਲੀਲਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਮੌਜੂਦ ਰਹੇ ।