ਪਟਿਆਲਾ, 20 ਸਤੰਬਰ – ਜੁਝਾਰ ਨਗਰ ਸ੍ਰੀ ਮਾਤਾ ਵੈਸ਼ਨੋ ਦੇਵੀ ਮੰਦਰ ਵਿਖੇ ਐਕਉਪ੍ਰੈਸ਼ਰ ਕੈਂਪ ਆਯੋਜਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਚ ਮਰੀਜਾਂ ਨੇ ਲਾਭ ਉਠਾਇਆ, ਇਹ ਕੈਂਪ 4 ਦਿਨ ਚਲੇਗਾ ਅਤੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾਏਗਾ।
ਸੁਯੋਕ ਐਕਉਪ੍ਰੈਸ਼ਰ ਦੇ ਐੱਮ ਡੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਹ ਕੈਂਪ ਪਹਿਲਾਂ ਵੀ ਲਗਾਏ ਜਾਂਦੇ ਹਨ। ਐਕਉਪ੍ਰੈਸ਼ਰ ਰਾਹੀਂ ਅਜਿਹੀਆਂ ਪੁਰਾਣੀਆਂ ਬਿਮਾਰੀਆਂ ਵੀ ਠੀਕ ਹੁੰਦੀਆਂ ਹਨ, ਜਿੰਨਾ ਦਾ ਡਾਕਟਰ ਕੋਲ ਇਲਾਜ ਨਹੀਂ ਹੁੰਦਾ ਜਾਂ ਫਿਰ ਮਹਿੰਗਾ ਹੁੰਦਾ ਹੈ।
ਪ੍ਰਧਾਨ ਨੇ ਦੱਸਿਆ ਕਿ ਕੈਂਪ ਨਾਲ ਇਲਾਕੇ ਦੇ ਬਜ਼ੁਰਗਾਂ ਅਤੇ ਖਾਸ ਕਰ ਜੋੜਾਂ ਦੇ ਦਰਦ ਤੋਂ ਪੀੜਤ ਲੋਕ ਲਾਭ ਉਠਾ ਰਹੇ ਹਨ। ਇਸ ਮੌਕੇ ਪ੍ਰਧਾਨ ਓਮ ਪ੍ਰਕਾਸ਼ ਨੇ ਦੱਸਿਆ ਕੇ ਇਸ ਕੈਂਪ ਚ ਸਰਵਾਈਕਲ, ਕਮਰ ਦਰਦ, ਗੋਡਿਆਂ ਦਾ ਦਰਦ, ਥਾਇਰਾਇਡ, ਮਾਈਗ੍ਰੇਨ ਰਸੌਲੀ, ਡਿਪ੍ਰੈਸ਼ਨ, ਬਵਾਸੀਰ, ਗੈਸ, ਸੂਜਨ, ਮਿਰਗੀ, ਧਰਨ ਦਾ ਇਲਾਜ ਕੀਤਾ ਜਾਏਗਾ ਅਤੇ ਨਾਲ ਹੀ ਆਯੁਰਵੈਦਿਕ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਸ ਮੌਕੇ ਕੁਲਭੂਸ਼ਨ ਕਪਿਲ, ਰੀਤਇੰਦਰ ਸਿੰਘ, ਪ੍ਰੇਮ ਗੁਪਤਾ, ਫੂਲ ਚੰਦ ਵਰਮਾ, ਮਨਪ੍ਰੀਤ ਸਿੰਘ ਵੀ ਮੌਜੂਦ ਸਨ।