ਜਿਮਖਾਨਾ ਕਲੱਬ ਚੋਣਾ ਉਮੀਦਵਾਰਾਂ ਨੇ ਬਾਰ ਐਸੋਸੀਏਸ਼ਨ ਵਿੱਚ ਜਾਕੇ ਮੰਗਿਆ ਸਮਰਥਨ ਅਤੇ ਵੋਟਾਂ 

ਪਟਿਆਲਾ, 16 ਦਸੰਬਰ : ਜਿਮਖਾਨਾ ਕਲੱਬ ਚੋਣਾਂ ਦੇ ਸੰਬੰਧ ਵਿੱਚ ਅੱਜ ਉਮੀਦਵਾਰਾਂ ਨੇ ਬਾਰ ਐਸੋਸੀਏਸ਼ਨ ਵਿਖੇ ਪਹੁੰਚ ਕੇ ਆਪਣੇ ਹੱਕ ਵਿੱਚ ਵੋਟਾਂ ਮੰਗੀਆਂ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਵੀਰ ਸਿੰਘ ਟਿਵਾਣਾ, ਮੀਤ ਪ੍ਰਧਾਨ ਹਰਿੰਦਰ ਸਿੰਘ ਖਰੌੜ, ਸਕੱਤਰ ਸਚਿਨ ਸ਼ਰਮਾ ਅਤੇ ਵਕੀਲ ਭਾਈਚਾਰੇ ਵੱਲੋਂ ਉਮੀਦਵਾਰਾਂ ਦੇ ਹੱਕ ਵਿੱਚ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਕਲੱਬ ਦੇ ਪ੍ਰਧਾਨ ਦੀ ਚੋਣ ਲੜ ਰਹੇ ਡਾ.ਹਰਸਿਮਰਨ ਸਿੰਘ ਤੁੱਲੀ ਸਕੱਤਰ ਦੀ ਚੋਣ ਲੜ ਰਹੇ ਹਰਪ੍ਰੀਤ ਸਿੰਘ ਸੰਧੂ ਅਤੇ ਹੋਰ ਉਮੀਦਵਾਰਾਂ ਨੇ ਆਪਣੇ ਆਪਣੇ ਹੱਕ ਵਿੱਚ ਵੋਟਾਂ ਮੰਗੀਆਂ। ਇਸ ਮੌਕੇ ਕਲੱਬ ਦੇ ਪ੍ਰਧਾਨ ਦੀਪਕ ਕੰਪਾਨੀ ਵਿਕਾਸ ਪੂਰੀ, ਗੁਰਦੇਵ ਸਿੰਘ ਧਾਲੀਵਾਲ ਅਤੇ ਹੋਰ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਉਹਨਾਂ ਕਿਹਾ ਕਿ ਹਮੇਸ਼ਾ ਹੀ ਵਕੀਲ ਭਾਈਚਾਰੇ ਦਾ ਉਹਨਾਂ ਦੀ ਟੀਮ ਨੂੰ ਪੂਰਾ ਸਹਿਯੋਗ ਰਹਿੰਦਾ ਹੈ ਅਤੇ ਇਸ ਵਾਰ ਵੀ ਅਸੀਂ ਉਮੀਦ ਕਰਦੇ ਹਾਂ ਕਿ ਵਕੀਲ ਭਾਈਚਾਰੇ ਵੱਲੋਂ ਉਹਨਾਂ ਦੇ ਉਮੀਦਵਾਰਾਂ ਦੇ ਹੱਕ ਵਿੱਚ ਭਰਮ ਵੋਟਿੰਗ ਕਰਕੇ ਉਹਨਾਂ ਨੂੰ ਜਿਤਾਇਆ ਜਾਵੇਗਾ।
ਇਸ ਮੌਕੇ ਪ੍ਰਧਾਨ ਮਨਵੀਰ ਟਿਵਾਣਾ, ਸਚਿਨ ਸ਼ਰਮਾ ਅਤੇ ਹੋਰ ਵਕੀਲਾਂ ਨੇ ਆਈ ਹੋਈ ਟੀਮ ਦੇ ਉਮੀਦਵਾਰਾਂ ਨੂੰ ਸਮਰਥਨ ਦਾ ਯਕੀਨ ਦਵਾਇਆ ਅਤੇ ਕਿਹਾ ਕਿ ਆਗਾਮੀ 20 ਦਸੰਬਰ ਨੂੰ ਉਹਨਾਂ ਦੇ ਹੱਕ ਵਿੱਚ ਭਰਵੀਂ ਵੋਟਿੰਗ ਵੋਟਿੰਗ ਕਰਕੇ ਉਹਨਾਂ ਦੇ ਉਮੀਦਵਾਰਾਂ ਜਿੱਤ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਜਿਮਖਾਨਾ ਚੋਣ ਦੇ ਉਮੀਦਵਾਰਾਂ ਨੇ ਸਾਂਝੇ ਤੌਰ ਤੇ ਕਿਹਾ ਕਿ ਕਿ ਉਹਨਾਂ ਦੀ ਸੂਚੀ ਟੀਮ ਕਲੱਬ ਦੀ ਬੇਹਤਰੀ ਤੇ ਤਰੱਕੀ ਲਈ ਪੂਰੀ ਤਰ੍ਹਾਂ ਨਾਲ ਬਚਨ ਵੱਧ ਹੈ। ਜਿਸ ਨਾਲ ਵਕੀਲ ਭਾਈਚਾਰੇ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਹੋਰ ਵਧੀਆ ਸੁਵਿਧਾਵਾਂ ਮਿਲਦੀਆਂ ਰਹਿਣ।
ਇਸ ਮੌਕੇ ਕੇ.ਕੇ ਪੈਂਥੇ, ਰੋਹਿਤ ਗੁਪਤਾ, ਮੋਹਿਤ ਢੋਡੀ, ਪਵਨ ਨਾਗਰਥ, ਰਾਹੁਲ ਮਹਿਤਾ, ਆਸ਼ੀਸ਼ ਜੈਨ, ਅਸੀਮ ਜੈਨ, ਐਡ.ਗੁਰਮੀਤ ਸਿੰਘ, ਇੰਜੀ. ਵਿਸ਼ਾਲ ਸਿੰਗਲਾ, ਸਾਹਿਲ ਖੰਨਾ ਤੋਂ ਇਲਾਵਾ ਐਡ. ਜਗਮੋਹਨ ਸਿੰਘ ਸੈਣੀ, ਐਡ. ਦਿਨੇਸ਼ ਬਾਤਿਸ਼, ਐਡ. ਰਾਜਪਾਲ ਚੌਹਾਨ, ਸੰਜੀਵ ਗੁਪਤਾ ਰਿਟਾ. ਡਿਸਟਿਕ ਅਟਾਰਨੀ , ਬਲਜਿੰਦਰ ਸਿੰਘ ਗੁਰਾਇਆ, ਪਰਮਿੰਦਰ ਸਿੰਘ ਗਿੱਲ, ਗਗਨਦੀਪ ਸਿੰਘ ਸਿੱਧੂ, ਬਲਜਿੰਦਰ ਸਿੰਘ ਟਿਵਾਣਾ, ਐਡ. ਅਮਿਤ ਬੇਦੀ, ਐਡ. ਅਮਿਤ ਜੈਨ, ਐਡ. ਸੰਜੇ ਭਰਾਜ, ਜੋਗਿੰਦਰ ਸਿੰਘ ਗੇਂਦੁ ਅਤੇ ਦੀਪਕ ਸੂਦ ਮੌਕੇ ਤੇ ਹਾਜ਼ਰ ਸਨ।
Scroll to Top