ਜਾਪਾਨ-ਦੱਖਣੀ ਕੋਰੀਆ ਦੌਰੇ ਤੋਂ ਵਾਪਸੀ ’ਤੇ ਸੀਐਮ ਭਗਵੰਤ ਮਾਨ ਦਾ ਕਾਂਗਰਸ ’ਤੇ ਤਿੱਖਾ ਹਮਲਾ

ਚੰਡੀਗੜ੍ਹ, 10 ਦਸੰਬਰ : ਜਾਪਾਨ ਅਤੇ ਦੱਖਣੀ ਕੋਰੀਆ ਦੇ ਦੌਰੇ ਤੋਂ ਵਾਪਸ ਪੰਜਾਬ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਉਂਦਿਆਂ ਹੀ ਕਾਂਗਰਸ ਪਾਰਟੀ ਨੂੰ ਕੜੇ ਸ਼ਬਦਾਂ ਵਿੱਚ ਘੇਰਿਆ। ਉਲਾ ਸਿੱਧੀ ਚੋਟ ਕਰਦੇ ਹੋਏ ਕਿਹਾ, “ਜਿਸਦੀ ਜਿਹੋ-ਜਿਹੀ ਨਿਯਤ, ਉਹੀ ਕੰਮ। ਮੈਂ ਪੰਜਾਬ ਲਈ ਕੰਮ ਕਰ ਰਿਹਾ ਹਾਂ, ਇਹ ਅਹੁਦਿਆਂ ਦੀ ਖਰੀਦ-ਫਰੋਖ਼ਤ ਬਾਰੇ ਗੱਲਾਂ ਕਰ ਰਹੇ ਹਨ। ਇਹ ਵਲਟੋਹਾ ਨੂੰ ਬਾਹਰ ਕੱਢਣ ’ਚ ਲੱਗੇ ਹਨ, ਅਤੇ ਅਸੀਂ ਪੰਜਾਬ ਨੂੰ ਅੱਗੇ ਲੈ ਜਾਣ ’ਚ।”

ਮੁੱਖ ਮੰਤਰੀ ਨੇ ਭਰੋਸਾ ਜਤਾਇਆ ਕਿ ਵਿਦੇਸ਼ੀ ਨਿਵੇਸ਼ ਪੰਜਾਬ ਵਿੱਚ ਨੌਕਰੀਆਂ, ਤਕਨਾਲੋਜੀ ਅਤੇ ਵਿਕਾਸ ਦੇ ਨਵੇਂ ਰਾਹ ਖੋਲ੍ਹੇਗਾ, ਜਦੋਂਕਿ ਲੋਕ ਕਾਂਗਰਸ ਦੀ ਕਾਰਗੁਜ਼ਾਰੀ ਦਾ ਆਪ ਮੁਲਾਂਕਣ ਕਰ ਰਹੇ ਹਨ।

ਮਾਨ ਨੇ ਕਿਹਾ ਕਿ ਜਦੋਂ ਉਹ ਪੰਜਾਬ ਦੀ ਤਰੱਕੀ ਲਈ ਵਿਦੇਸ਼ੀ ਨਿਵੇਸ਼ ਲਿਆਉਣ ਦੇ ਉੱਦਮਾਂ ਵਿੱਚ ਜੁਟੇ ਹੋਏ ਹਨ, ਤਦ ਕਾਂਗਰਸ ਦੇ ਕੁਝ ਆਗੂ ਅਹੁਦਿਆਂ ਦੀਆਂ “ਕੀਮਤਾਂ” ਤੱਕ ਦੱਸਣ ਲੱਗ ਪਏ ਹਨ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਜਾਪਾਨ ਅਤੇ ਦੱਖਣੀ ਕੋਰੀਆ ਦੀਆਂ ਕਈ ਕੌਮਾਂਤਰੀ ਕੰਪਨੀਆਂ ਪੰਜਾਬ ਵਿੱਚ ਵੱਡੇ ਪੱਧਰ ’ਤੇ ਨਿਵੇਸ਼ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਹ ਕੰਪਨੀਆਂ ਆਈਟੀ, ਮੈਡੀਕਲ, ਖੇਤੀਬਾੜੀ, ਰਿਸਰਚ, ਬਾਗਬਾਨੀ ਅਤੇ ਹੋਰ ਖੇਤਰਾਂ ਵਿਚ ਨਿਵੇਸ਼ ਕਰਨ ਦੀ ਇੱਛੁਕ ਹਨ। ਉਨਾ ਕਿਹਾ ਕਿ ਇਸ ਨਾਲ ਪੰਜਾਬ ਅੱਗੇ ਵੱਲ ਵਧੇਗਾ।

Scroll to Top