ਜਾਗਦੇ ਰਹੋ ਕਲੱਬ ਵੱਲੋਂ ਲਗਾਏ ਗਏ, ਖੂਨਦਾਨ ਕੈਂਪ ਵਿੱਚ 178 ਯੂਨਿਟ ਖੂਨਦਾਨ…..

ਜਾਗਦੇ ਰਹੋ ਕਲੱਬ ਵੱਲੋਂ ਲਗਾਏ ਗਏ, ਖੂਨਦਾਨ ਕੈਂਪ ਵਿੱਚ 178 ਯੂਨਿਟ ਖੂਨਦਾਨ…..

ਖੂਨਦਾਨੀਆਂ ਨੂੰ ਵਿਸ਼ੇਸ਼ ਤੌਰ ਤੇ ਮੈਡਲ,ਵਾਟਰ ਬੋਤਲ, ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ….

ਪਟਿਆਲਾ 7 ਅਗਸਤ () ਜਾਗਦੇ ਰਹੋ ਕਲੱਬ ਪਟਿਆਲਾ ਨੇ ਗੁ:ਈਸਸਰ ਸਾਹਿਬ ਆਲੋਵਾਲ ਵਿਖੇ,ਸਲਾਨਾ ਸਮਾਗਮ ਦੌਰਾਨ ਗੁ:ਕਰਮਸਰ ਰਾੜਾ ਸਾਹਿਬ ਟਰੱਸਟ ਆਲੋਵਾਲ,ਬਾਬਾ ਗੁਰਮੁੱਖ ਸਿੰਘ ਆਲੋਵਾਲ,ਗ੍ਰਾਮ ਪੰਚਾਇਤ ਪਿੰਡ ਆਲੋਵਾਲ,ਅਤੇ ਟਰੱਸਟ ਦੇ ਸਕੱਤਰ ਰਣਧੀਰ ਸਿੰਘ ਢੀਂਡਸਾ ਦੇ ਵਿਸੇਸ਼ ਸਹਿਯੋਗ ਨਾਲ ਭੌਰਾ ਸਾਹਿਬ ਦੇ ਨੇੜੇ ਖੂਨਦਾਨ ਕੈਂਪ ਲਗਾਇਆ।ਖੂਨਦਾਨ ਕੈਂਪ ਦਾ ਰਸਮੀਂ ਉਦਘਾਟਨ ਹਰਪ੍ਰੀਤ ਸਿੰਘ ਰਾੜਾ ਸਾਹਿਬ, ਬਲਬੀਰ ਸਿੰਘ ਥਾਪਰ,ਅਤੇ ਗੁਰਵਿੰਦਰ ਸਿੰਘ ਲੋਟ ਨੇ ਖੂਨਦਾਨ ਕਰਕੇ ਕੀਤਾ।ਖੂਨਦਾਨ ਕੈਂਪ ਵਿੱਚ 178 ਖੂਨਦਾਨੀਆਂ ਨੇ ਖੂਨਦਾਨ ਕੀਤਾ।ਇਹ ਖੂਨਦਾਨ ਕੈਂਪ ਤੇਜਿੰਦਰ ਸਿੰਘ ਮੰਡੌਰ,ਦੀਦਾਰ ਸਿੰਘ ਬੋਸਰ,ਹਰਜੀਤ ਸਿੰਘ ਕਨਸੂਹਾ,ਅਤੇ ਹਰਕ੍ਰਿਸ਼ਨ ਸਿੰਘ ਸੁਰਜੀਤ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ।ਇਸ ਮੌਕੇ ਕਲੱਬ ਦੇ ਜਨਰਲ ਸਕੱਤਰ ਦੀਦਾਰ ਸਿੰਘ ਬੋਸਰ ਨੇ ਕਿਹਾ ਕਿ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਕਲੱਬ ਵੱਲੋਂ ਖੂਨਦਾਨ ਕੈਂਪ ਲਗਾਉਣਾ ਮਹਾਨ ਤੇ ਵੱਡਾ ਕਾਰਜ ਹਨ।ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਖੂਨਦਾਨ ਕੈਂਪ ਲਗਾਏ ਜਾਂਦੇ ਹਨ।ਖੂਨਦਾਨ ਮਹਾਦਾਨ ਹੈ,ਤੁਹਾਡਾ ਦਿੱਤਾ ਹੋਇਆ,ਖੂਨ ਕਿਸੇ ਲੋੜਵੰਦ ਮਰੀਜ ਦੀ ਅਨਮੋਲ ਜ਼ਿੰਦਗੀ ਬਚਾਉਣ ਵਿੱਚ ਸਹਾਈ ਹੋ ਸਕਦਾ ਹੈ।ਖੂਨ ਇਕ ਅਜਿਹਾ ਤਰਲ ਪਦਾਰਥ ਹੈ,ਜਿਸ ਨੂੰ ਕਦੇ ਵੀ ਬਨਾਉਟੀ ਢੰਗ ਨਾਲ ਤਿਆਰ ਨਹੀਂ ਕੀਤਾ ਜਾ ਸਕਦਾ ਹੈ,ਇਹ ਸਿਰਫ਼ ਮਨੁੱਖੀ ਅੰਦਰ ਕੁਦਰਤੀ ਰੂਪ ਵਿੱਚ ਤਿਆਰ ਹੁੰਦਾ ਹੈ।ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ ਮੰਡੌਰ ਨੇ ਕਿਹਾ ਇਸ ਸਮੇਂ ਗਰਮੀ ਦੇ ਕਾਰਨ ਬਲੱਡ ਬੈਕਾਂ ਵਿੱਚ ਖੂਨ ਦੀ ਭਾਰੀ ਕਮੀ ਚੱਲ ਰਹੀ ਹੈ,ਤਾਂ ਜੋ ਹਰ ਇਕ ਤੰਦਰੁਸਤ ਇਨਸਾਨ ਨੂੰ ਖੂਨਦਾਨ ਕਰਨਾ ਚਾਹੀਦਾ ਹੈ।ਰਿਫਰੈਸਮੈਂਟ ਵਜੋਂ ਸਮੂਹ ਖੂਨਦਾਨੀਆਂ ਨੂੰ ਕੇਲੇ,ਫਰੂਟੀ,ਬਿਸਲੇਰੀ ਪਾਣੀ,ਬਿਸਕੁਟ,ਜਲਜੀਰਾ,ਅਤੇ ਨਮਕੀਨ ਦਿੱਤੀ ਗਈ।ਖੂਨਦਾਨੀਆਂ ਨੂੰ ਵਿਸ਼ੇਸ਼ ਤੌਰ ਤੇ ਮੈਡਲ,ਵਾਟਰ ਬੋਤਲ,ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਖੂਨਦਾਨ ਕੈਂਪ ਦਾ ਸਾਰਾ ਖਰਚਾ ਕਲੱਬ ਵੱਲੋਂ ਕੀਤਾ ਗਿਆ।ਇਸ ਮੌਕੇ ਬਾਬਾ ਗੁਰਮੁੱਖ ਸਿੰਘ ਆਲੋਵਾਲ,ਸਕੱਤਰ ਰਣਧੀਰ ਸਿੰਘ ਢੀਂਡਸਾ,ਸਰਪੰਚ ਪ੍ਰਮੋਦ ਕੁਮਾਰ,ਡਾ.ਰਾਮ ਸਿੰਘ,ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਸੰਜੀਵ ਕੁਮਾਰ ਸਨੌਰ,ਰਣਜੀਤ ਸਿੰਘ ਬੋਸਰ,ਤੇਜਿੰਦਰ ਸਿੰਘ ਮੰਡੌਰ,ਦੀਦਾਰ ਸਿੰਘ ਭੰਗੂ,ਹਰਜੀਤ ਸਿੰਘ ਕਨਸੂਹਾ,ਬਹਾਦਰ ਸਿੰਘ ਦਿੱਤੂਪੁਰ,ਤਰਲੋਚਨ ਸਿੰਘ,ਗ੍ਰੰਥੀ ਮੇਵਾ ਸਿੰਘ,ਮਾਤਾ ਕੌੜੀ ਕੌਰ,ਸੁੰਦਰਜੀਤ ਕੌਰ,ਸੁਖਵੀਰ ਕੌਰ,ਲਵਪ੍ਰੀਤ ਸਿੰਘ,ਹਰਜੀਤ ਸਿੰਘ ਕਾਠਮੱਠੀ,ਸਤਨਾਮ ਸਿੰਘ ਬੋਸਰ,ਅਤੇ ਕਰਮਵੀਰ ਸਿੰਘ ਰਾਣਾ ਹਾਜ਼ਰ ਸੀ।

Leave a Comment

Your email address will not be published. Required fields are marked *

Scroll to Top