ਜਾਅਲੀ ਰਜਿਸਟਰੀਆਂ ਵਿਚ ਹੋਏ ਵੱਡੇ ਘਪਲੇ ਤਹਿਤ ਰਜਿਸਟਰੀਆਂ ਬੈਂਕ ’ਚ ਗਿਰਵੀ ਰੱਖ ਕੇ ਹਾਸਲ ਕਰਦੇ ਸਨ ਮੋਟਾ ਲੋਨ

ਜਾਅਲੀ ਰਜਿਸਟਰੀਆਂ ਵਿਚ ਹੋਏ ਵੱਡੇ ਘਪਲੇ ਤਹਿਤ ਰਜਿਸਟਰੀਆਂ ਬੈਂਕ ’ਚ ਗਿਰਵੀ ਰੱਖ ਕੇ ਹਾਸਲ ਕਰਦੇ ਸਨ ਮੋਟਾ ਲੋਨ
ਲੁਧਿਆਣਾ : ਲੁਧਿਆਣਾ ਪੁਲਿਸ ਨੇ ਜਾਅਲੀ ਰਜਿਸਟਰੀਆਂ ਕੱਢਵਾਉਣ ਦੇ ਫਰਜ਼ੀਵਾੜੇ ਦਾ ਖੁਲਾਸਾ ਕਰਦਿਆਂ 11 ਵਿਅਕਤੀਆਂ ਦੇ ਖਿਲਾਫ਼ ਮੁੱਕਦਮਾ ਦਰਜ ਕੀਤਾ ਥਾਣਾ ਸਦਰ ਦੀ ਪੁਲਿਸ ਨੇ ਸੰਗੀਨ ਧਾਰਾਵਾਂ ਦੇ ਤਹਿਤ ਐਫਆਈਆਰ ਦਰਜ ਕਰ ਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਮੁਤਾਬਕ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸ਼ਿਮਲਾਪੁਰੀ ਦੇ ਵਾਸੀ ਗੁਰਜੀਤ ਖੁਸ਼ਹਾਲ ਰਾਏ, ਗੁਰੂ ਗੋਬਿੰਦ ਸਿੰਘ ਨਗਰ ਨੇੜੇ ਲਾਲ ਕੋਠੀ ਦੀ ਵਾਸੀ ਸਪਨਾ ਢੀਂਗਰਾ, ਨੀਰਜ ਕਲੋਨੀ ਦੇ ਵਾਸੀ ਗੁਰਸੇਵਕ ਸਿੰਘ, ਮਾਨ ਕਲੋਨੀ ਦੀ ਰਹਿਣ ਵਾਲੀ ਸੰਤੋਸ਼ ਕੌਰ, ਮਨਪ੍ਰੀਤ ਸਿੰਘ ਉਰਫ ਸੋਨੂੰ, ਮਹਿੰਦਰ ਸਿੰਘ ਭੰਗੂ, ਵਰਿੰਦਰ ਸਿੰਘ ਸੁਪਰੀਆ, ਪ੍ਰਭਜੀਤ ਸਿੰਘ ਚਾਵਲਾ, ਅਜੇ ਢੀਂਗਰਾ ਅਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਮਨਸਾ ਰਾਮ ਵਜੋਂ ਹੋਈ ਹੈ ਪੁਲਿਸ ਨੇ ਇਸ ਮੁੱਕਦਮੇ ਵਿੱਚ ਇੱਕ ਅਣਪਛਾਤੇ ਮੁਲਜ਼ਮ ਨੂੰ ਵੀ ਰੱਖਿਆ ਹੈ

Leave a Comment

Your email address will not be published. Required fields are marked *

Scroll to Top