ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 25 ਸਤੰਬਰ ਨੂੰ

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 25 ਸਤੰਬਰ ਨੂੰ
ਪਟਿਆਲਾ, 24 ਸਤੰਬਰ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 25 ਸਤੰਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਜੀ.ਸੀ.ਐਮ. ਕਾਨਵੈਂਟ ਸਕੂਲ ’ਚ ਪੀ.ਆਰ.ਟੀ./ਮਦਰ ਟੀਚਰ, ਟੀ.ਜੀ.ਟੀ.(ਅੰਗਰੇਜ਼ੀ, ਮੈਥ, ਸਮਾਜਿਕ ਤੇ ਕੰਪਿਊਟਰ), ਪੀ.ਜੀ.ਟੀ.(ਬਾਇਉਲੋਜੀ, ਫਿਜ਼ਿਕਸ ਤੇ ਮੈਥ) ਅਤੇ ਨਾਨ ਟੀਚਿੰਗ ਸਟਾਫ਼ (ਕਾਊਂਸਲਰ ਤੇ ਕੋਰਲ ਡਰਾ ਡਿਜ਼ਾਈਨਰ) ਦੀ ਅਸਾਮੀਆਂ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ । ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਬਿਉਰੋ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜੀ.ਸੀ.ਐਮ. ਕਾਨਵੈਂਟ ਸਕੂਲ, ਪਿੰਡ ਕਡਿਆਲ, ਪਾਤੜਾਂ ਦਿੜ੍ਹਬਾ ਰੋਡ, ਨੇੜੇ ਖੇਤਲਾ, ਸੰਗਰੂਰ ਦੇ ਨਿਯੋਜਕ ਵੱਲੋਂ ਪੀ.ਆਰ.ਟੀ./ਮਦਰ ਟੀਚਰ, ਟੀ.ਜੀ.ਟੀ.(ਅੰਗਰੇਜ਼ੀ, ਮੈਥ, ਸਮਾਜਿਕ ਤੇ ਕੰਪਿਊਟਰ), ਪੀ.ਜੀ.ਟੀ.(ਬਾਇਉਲਾਜੀ, ਫਿਜ਼ਿਕਸ ਤੇ ਮੈਥ) ਅਤੇ ਨਾਨ ਟੀਚਿੰਗ ਸਟਾਫ਼ (ਕਾਊਂਸਲਰ ਤੇ ਕੋਰਲ ਡਰਾ ਡਿਜ਼ਾਈਨਰ) ਦੀ ਅਸਾਮੀਆਂ ਲਈ ਉਮੀਦਵਾਰਾਂ ਦੀ ਮੰਗ ਕੀਤੀ ਗਈ ਹੈ, ਜਿਨ੍ਹਾਂ ਉਮੀਦਵਾਰਾਂ ਕੋਲ (ਬੀ.ਏ./ ਐਮ.ਏ/ ਬੀ.ਐਸ.ਸੀ./ ਐਮ.ਐਸ.ਸੀ./ ਬੀ.ਕਾਮ/ ਐਮ.ਕਾਮ/ ਈ.ਟੀ.ਟੀ./ ਐਨ.ਟੀ.ਟੀ.) + ਬੀ.ਐਡ ਹੋਵੇ ਉਹ ਇਸ ਅਸਾਮੀ ਲਈ ਇੰਟਰਵਿਊ ਦੇ ਸਕਦੇ ਹਨ। ਜਿਨ੍ਹਾਂ ਉਮੀਦਵਾਰਾਂ ਦੀ ਉਮਰ 20-45 ਸਾਲ ਹੋਵੇ ਅਤੇ ਮਰਦ ਤੇ ਔਰਤਾਂ ਦੋਵੇਂ ਇਸ ਪਲੇਸਮੈਂਟ ਕੈਂਪ ਵਿੱਚ ਭਾਗ ਲੈ ਸਕਦੇ ਹਨ । ਨੌਕਰੀ ਦੇ ਚਾਹਵਾਨ ਉਮੀਦਵਾਰ ਇਸ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਲਈ ਆਪਣੀ ਯੋਗਤਾ ਦੇ ਸਾਰੇ ਸਰਟੀਫਿਕੇਟ, ਉਨ੍ਹਾਂ ਦੀਆਂ ਫੋਟੋਕਾਪੀਆਂ ਅਤੇ ਰਜ਼ਿਊਮੇ ਨਾਲ ਲੈ ਕੇ ਮਿਤੀ 25-09-2024 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ ਡੀ, ਮਿੰਨੀ ਸਕੱਤਰੇਤ, ਨੇੜੇ ਸੇਵਾ ਕੇਂਦਰ, ਪਟਿਆਲਾ ਵਿਖੇ ਪਹੁੰਚ ਕੇ ਇਸ ਕੈਂਪ ਵਿੱਚ ਹਿੱਸਾ ਲੈਣ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪ ਲਾਈਨ ਨੰਬਰ 98776-10877 ਤੇ ਸੰਪਰਕ ਕਰ ਸਕਦੇ ਹਨ ।

Leave a Comment

Your email address will not be published. Required fields are marked *

Scroll to Top