ਜਸਵੀਰ ਸਿੰਘ ਸੀਰਾ ਅਪਣੇ ਵਿਰੋਧੀ ਨੂੰ ਵੱਡੇ ਫਰਕ ਨਾਲ ਹਰਾ ਕੇ ਬਣੇ ਪਿੰਡ ਰੋਹਟੀ ਖਾਸ ਦੇ ਸਰਪੰਚ
-ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਸਰਬਪੱਖੀ ਵਿਕਾਸ ਨੂੰ ਪਹਿਲ ਦੇਣ ਦੀ ਕਹੀ ਗੱਲ
ਨਾਭਾ : ਹਲਕਾ ਦਿਹਾਤੀ ਪਟਿਆਲਾ ਦੇ ਪਿਡ ਰੋਹਟੀ ਖਾਸ ਤੋ ਪੰਚਾਇਤੀ ਚੋਣ ਜਸਵੀਰ ਸਿੰਘ ਸੀਰਾ ਅਪਣੇ ਵਿਰੋਧੀ ਨੂੰ ਸਮੁਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਹੂੰਝਾ ਫੇਰ ਜਿੱਤ ਦਰਜ ਕੀਤੀ ਸਰਪੰਚ ਬਣਨ ਉਪਰੰਤ ਅਪਣੇ ਜੇਤੂ ਪੰਚਾਇਤ ਮੈਬਰਾ ਜਤਿੰਦਰ ਕੋਰ ਪਤਨੀ ਗੁਰਵਿੰਦਰ ਸਿੰਘ,ਮੇਜਰ ਸਿੰਘ,ਗੁਰਦੀਪ ਸਿੰਘ,ਦੀਪਕ ਸਿੰਘ ਸੋਨੀ ਅਤੇ ਸਮਰੱਥਕਾਂ ਨਾਲ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਉਹ ਪਾਰਟੀ ਬਾਜੀ ਤੋਂ ਉਪਰ ਉੱਠ ਪਿੰਡ ਦਾ ਸਰਬਪੱਖੀ ਵਿਕਾਸ ਕਰਨਗੇ ਤੇ ਲੋਕਾਂ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਰਹਿਣਗੇ ਤੇ ਚੋਣਾਂ ਮੋਕੇ ਕੀਤੇ ਵਾਅਦੇ ਪੂਰੇ ਕੀਤੇ ਜਾਣਗੇ ਇਸ ਮੋਕੇ ਉਨਾ ਨਾਲ ਮਨਜਿੰਦਰ ਸਿੰਘ ਨੰਬਰਦਾਰ,ਤੇਜਿੰਦਰ ਸਿੰਘ ਤੇਜੀ ਸਾਬਕਾ ਸਰਪੰਚ ਤੋਂ ਇਲਾਵਾ ਪਿੰਡ ਪੰਤਵੰਤੇ ਵੱਡੀ ਗਿਣਤੀ ਚ ਹਾਜ਼ਰ ਸਨ