ਜਲੰਧਰ ਦੇ ਡੇਰਾ ਬੱਲਾਂ ਦੇ ਸੰਤ ਨਿਰੰਜਨ ਦਾਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਤੋਂ ਬਾਅਦ ਸਮਾਜ ਦੇ ਲੋਕਾਂ ਵਿੱਚ ਭਾਰੀ ਰੋਸ

ਜਲੰਧਰ ਦੇ ਡੇਰਾ ਬੱਲਾਂ ਦੇ ਸੰਤ ਨਿਰੰਜਨ ਦਾਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਤੋਂ ਬਾਅਦ ਸਮਾਜ ਦੇ ਲੋਕਾਂ ਵਿੱਚ ਭਾਰੀ ਰੋਸ
ਜਲੰਧਰ : ਪੰਜਾਬ ਦੇ ਜਲੰਧਰ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਅਤੇ ਡੇਰਾ ਬੱਲਾਂ ਦੇ ਸੰਤ ਨਿਰੰਜਨ ਦਾਸ ਨੂੰ ਸੋਸ਼ਲ ਮੀਡੀਆ ਰਾਹੀਂ ਲਾਈਵ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਮਾਮਲੇ `ਚ ਜਲੰਧਰ ਦੇ ਦੇਹਾਤ ਥਾਣਾ ਗੁਰਾਇਆ `ਚ ਇਕ ਦੋਸ਼ੀ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਦੀ ਪਛਾਣ ਸੰਦੀਪ ਕੁਮਾਰ ਉਰਫ ਬੰਟੀ ਵਾਸੀ ਪਿੰਡ ਪੱਦੀ ਖਾਲਸਾ ਗੁਰਾਇਆ ਵਜੋਂ ਹੋਈ ਹੈ । ਫਿਲਹਾਲ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ । ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਡਾ. ਅੰਡੇਬਰਕਾਰ ਸੈਨਾ ਦੇ ਜਲੰਧਰ ਮੁਖੀ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਉਹ ਮੂਲ ਰੂਪ ਵਿੱਚ ਗੁਰਾਇਆ ਦੇ ਪਿੰਡ ਮੁਸੰਦਪੁਰ ਬਾੜਾ ਦਾ ਰਹਿਣ ਵਾਲਾ ਹੈ ਅਤੇ ਰਵਿਦਾਸ ਬਰਾਦਰੀ ਨਾਲ ਸਬੰਧਤ ਹੈ । ਉਹ 24 ਨਵੰਬਰ ਨੂੰ ਆਪਣੇ ਘਰ ਮੌਜੂਦ ਸੀ । ਇਸ ਦੌਰਾਨ ਉਸ ਦੇ ਵਟਸਐਪ `ਤੇ 2 ਮਿੰਟ 1 ਸੈਕਿੰਡ ਦਾ ਵੀਡੀਓ ਆਇਆ, ਜਿਸ ਵਿੱਚ ਉਕਤ ਵਿਅਕਤੀ ਰਵਿਦਾਸ ਸਮਾਜ ਬਾਰੇ ਅਸ਼ਲੀਲ ਸ਼ਬਦਾਵਲੀ ਵਰਤ ਰਿਹਾ ਸੀ, ਜਿਸ ਕਾਰਨ ਸਮੁੱਚੇ ਸਮਾਜ ਨੂੰ ਕਾਫੀ ਠੇਸ ਪਹੁੰਚੀ । ਗੁਲਸ਼ਨ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਇੱਥੇ ਹੀ ਨਹੀਂ ਰੁਕੇ । ਉਸਨੇ ਸੰਤ ਨਿਰੰਜਨ ਦਾਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ । ਦੋਸ਼ੀ ਨੇ ਲਾਈਵ `ਚ ਕਿਹਾ ਕਿ ਅਸੀਂ ਇਕ ਨੂੰ ਮਾਰਿਆ ਹੈ ਅਤੇ ਦੂਜੇ ਦੀ ਵੀ ਵਾਰੀ ਹੈ । ਕੁਮਾਰ ਨੇ ਅੱਗੇ ਕਿਹਾ ਕਿ ਦੋਸ਼ੀਆਂ ਦੇ ਇਨ੍ਹਾਂ ਸ਼ਬਦਾਂ ਨਾਲ ਸਮਾਜ ਨੂੰ ਠੇਸ ਪਹੁੰਚੀ ਹੈ । ਇਸ ਸਬੰਧੀ ਰਵਿਦਾਸ ਸਮਾਜ ਨੇ ਗੁਰਾਇਆ ਥਾਣੇ ਪਹੁੰਚ ਕੇ ਪੁਲਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਦੇਰ ਰਾਤ ਗੁਰਾਇਆ ਥਾਣੇ ਵਿੱਚ ਮਾਮਲੇ ਦੀ ਐਫ. ਆਈ. ਆਰ. ਦਰਜ ਕੀਤੀ ਗਈ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਿਲਹਾਲ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ ।

Leave a Comment

Your email address will not be published. Required fields are marked *

Scroll to Top