ਜਨਹਿਤ ਸਮਿਤੀ ਵਲੋ ਪੋਲੋ ਗਰਾਊਂਡ ਵਿੱਚ ਡਸਟਬਿਨ ਲਗਾਏ ਗਏ

ਪਟਿਆਲਾ, 10 ਅਕਤੂਬਰ : ਅੱਜ ਸੰਸਥਾ ਜਨਹਿਤ ਸਮਿਤੀ ਵੱਲੋਂ ਗਰਾਊਂਡ ਦੀ ਸਫਾਈ ਲਈ ਪੋਲੋ ਗਰਾਊਂਡ ਵਿੱਚ ਦਸ (10), ਡਸਟਬਿਨ ਲਗਾਏ ਗਏ । ਹਰ ਰੋਜ 500 ਤੋਂ ਵੱਧ ਵਿਦਿਆਰਥੀ ਇੱਥੇ ਖੇਡ ਅਭਿਆਸ ਲਈ ਆਉਂਦੇ ਹਨ। ਇਸ ਮੌਕੇ ਸ਼੍ਰੀ ਕੁੰਦਨ ਗੋਗੀਆ (ਮੇਅਰ), ਸ਼੍ਰੀ ਨਵਜੋਤ ਧਾਲੀਵਾਲ (ਡੀਐਸਓ), ਸਰਦਾਰ ਮਨਜੀਤ ਸਿੰਘ ਬਰਾੜ (ਸੇਵਾਮੁਕਤ, ਐਸ.ਐਸ.ਪੀ), ਸ਼੍ਰੀ ਬਹਾਦਰ ਸਿੰਘ, ਸ਼੍ਰੀ ਚਮਨ ਸਿੰਘ (ਵਾਲੀਬਾਲ ਕੋਚ), ਸ਼੍ਰੀ ਗੁਰਪਾਲ ਸਿੰਘ (ਐਥਲੈਟਿਕ- ਕੋਚ), ਸ਼੍ਰੀ ਮਨਜੀਤ ਸਿੰਘ ਬਰਾੜ (ਪ੍ਰਧਾਨ, ਐਨਜੀਓ-ਦੋਸਤ), ਸ਼੍ਰੀ ਐਮ.ਪੀ. ਸਿੰਘ, ਡਾ. ਕੁਨਰ, ਐਡਵੋਕੇਟ ਕੇ.ਐਸ. ਔਲਖ (ਰੋਟਰੀ ਕਲੱਬ), ਸ਼੍ਰੀ ਜਗਤਾਰ ਸਿੰਘ ਜੱਗੀ, ਸ਼੍ਰੀ ਐਸ.ਪੀ.ਪ੍ਰਾਸ਼ਰ, ਸ਼੍ਰੀ ਹਰਪਾਲ ਮਾਨ ਮੌਜੂਦ ਸਨ।

ਇਸ ਮੌਕੇ ਸੰਬੋਧਨ ਕਰਦਿਆ ਕੁੰਦਨ ਗੋਗੀਆ (ਮੇਅਰ), ਨੇ ਕਿਹਾ ਕਿ ਜਨਹਿੱਤ ਸੰਮਤੀ ਵਲੋਂ ਪਟਿਆਲਾ ਸ਼ਹਿਰ ਦੇ ਪਾਰਕਾਂ ਦੀ ਸਾਭ ਸੰਭਾਲ ਕਰਨੀ, ਲੋੜਵੰਦ ਲੜਕੀਆਂ ਦੇ ਵਿਆਹਾ ਵਿਚ ਮਦਦ, ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਲੋੜਵੰਦਾਂ ਦੀ ਮਦਦ ਲਈ ਪੰਜ ਫਰੀ ਐਂਬੂਲੈਂਸ ਚਲਾਉਣੀਆਂ, ਰਾਜਿੰਦਰਾ ਹਸਪਤਾਲ ਵਿਚ ਲੋੜਵੰਦ ਮਰੀਜ਼ਾਂ ਲਈ ਵੀਲਚੇਅਰ, ਟਰਾਈਸਾਈਕਲ, ਮੁਫ਼ਤ ਦੀਵਾਈਆ ਦੇਣੀਆਂ, ਲੋੜਵੰਦ ਔਰਤਾਂ ਅਤੇ ਲੜਕੀਆਂ ਲਈ ਫਰੀ ਸਿਲਾਈ ਕਢਾਈ, ਕੰਪਿਊਟਰ ਸੈਂਟਰ ਖੋਲਣੇ ਬਹੁਤ ਪ੍ਰਸੰਸਾਯੋਗ ਹੈ, ਉਹਨਾਂ ਕਿਹਾ ਕਿ ਜਨ ਹਿੱਤ ਸੰਮਤੀ ਵਰਗੀ ਸਮਾਜ ਸੇਵੀ ਸੰਸਥਾ ਤੋਂ ਸੇਧ ਲੈ ਕੇ ਹੋਰਨਾਂ ਸੰਸਥਾਵਾਂ ਨੂੰ ਵੀ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।

Scroll to Top