ਪਟਿਆਲਾ : ਸੰਸਥਾ ਜਨਹਿਤ ਸਮਿਤੀ ਵਲੋ ਮਰੀਜਾ ਲਈ ਅੱਜ ਇਕ ਹੋਰ ਐਮਬੂਲੈਂਸ ਮਰੀਜ਼ਾ ਦੀ ਸੇਵਾ ਲਈ ਚਲਾਈ ਗਈ ਹੈ। ਇਸ ਮੌਕੇ ਇਸ ਐਮਬੂਲੈਂਸ ਦੀ ਸ਼ੁਰੂਆਤ ਕਰਨ ਮੌਕੇ ਡਾਕਟਰ ਧਰਮਵੀਰ ਗਾਂਧੀ ਜੀ ਨੇ ਸੰਸਥਾ ਦੇ ਇਸ ਕੰਮ ਦੀ ਸ਼ਲਾਘਾ ਕੀਤੀ, ਉਨ੍ਹਾਂ ਬੋਲਦਿਆ ਕਿਹਾ ਕਿ ਜਨਹਿਤ ਸਮਿਤੀ ਪਟਿਆਲਾ ਦੀ ਸਿਰਮੌਰ ਸੰਸਥਾ ਹੈ।
ਪੰਜਾਬ ਦੀਆ ਸਮਾਜ ਸੇਵੀ ਸੰਸਥਾਵਾਂ ਵਿੱਚ ਇਸ ਸੰਸਥਾ ਦਾ ਨਾਮ ਆਉਂਦਾ ਹੈ। ਮਰੀਜ਼ਾ ਦੀ ਸੇਵਾ ਕਰਨ ਦਾ ਇਹ ਉਪਰਾਲਾ ਸ਼ਲਾਘਾ ਯੋਗ ਹੈ। ਉਨ੍ਹਾਂ ਸੰਸਥਾ ਦੇ ਪ੍ਰਧਾਨ ਵਿਨੋਦ ਸ਼ਰਮਾ, ਜਰਨਲ ਸਕੱਤਰ ਵਿਨੋਦ ਸ਼ਰਮਾ, ਜੁਆਇੰਟ ਸਕੱਤਰ ਜਗਤਾਰ ਜੱਗੀ ਅਤੇ ਸਾਰੀ ਟੀਮ ਦੀ ਸ਼ਲਾਘਾ ਕੀਤੀ । ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ਵਿਚ ਡਾਕਟਰ ਧਰਮਵੀਰ ਗਾਂਧੀ,(ਐਮ.ਪੀ) ਮੁੱਖ ਮਹਿਮਾਨ ਦੇ ਰੂਪ ਵਿਚ ਪਹੁੰਚੇ, ਉਨਾਂ ਜਨਹਿਤ ਸਮਿਤੀ ਨੂੰ ਸਮਾਜ ਸੇਵੀ ਕੰਮਾਂ ਲਈ ਮੁਬਾਰਕਾ ਦਿੱਤੀਆ ਅਤੇ ਉਨ੍ਹਾਂ ਬੋਲਦਿਆ ਕਿਹਾ ਕਿ ਸੰਸਥਾ ਦਾ ਕੰਮ ਦੀ ਮਿਸਾਲ ਸਾਡੇ ਸਾਰਿਆ ਲਈ ਪ੍ਰੇਰਨਾ ਦਾ ਕਮ ਕਰਦੀ ਹੈ ।
ਜਿਕਰਯੋਗ ਹੈ ਕਿ ਸੰਸਥਾ ਨੂੰ ਇਹ ਐਂਬੂਲੈਂਸ ਸ਼੍ਰੀ ਰਾਜ ਗੋਇਲ ਅਤੇ ਕ੍ਰਿਸ਼ਨ ਦੇਵ ਗੋਇਲ ਜੀ ਵਲੋ ਦਿੱਤੀ ਗਈ ਹੈ। ਗੋਇਲ ਪਰਿਵਾਰ ਦਾ ਧੰਨਵਾਦ ਕਰਦਿਆ ਸੰਸਥਾ ਜਨਹਿਤ ਸਮਿਤੀ ਦੇ ਜਰਨਲ ਸਕੱਤਰ ਵਿਨੋਦ ਸ਼ਰਮਾ ਜੀ ਨੇ ਦੱਸਿਆ ਕੇ ਗੋਇਲ ਪਰਿਵਾਰ ਵਲੋ ਐਮਬੂਲੈਂਸ ਦੀ ਕੀਤੀ ਸੇਵਾ ਬਹੁਤ ਵੱਡੀ ਸੇਵਾ ਹੈ, ਅੱਜ ਦੇ ਯੁੱਗ ਵਿਚ ਇਨਸਾਨ ਆਪਣੇ ਲਈ ਸਬ ਕੁਝ ਕਰਦਾ ਪਰ ਕਿਸੇ ਲਈ ਕੁਝ ਕਰਨਾ ਅਸਲੀ ਇਨਸਾਨੀਅਤ ਹੈ।
ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਪਹੁੰਚੇ ਮੇਅਰ ਕੁੰਦਨ ਗੋਗੀਆ ਜੀ ਵਲੋ ਐਮਬੂਲੈਂਸ ਸੇਵਾ ਨੂੰ ਸਮੇਂ ਸੀ ਜਰੂਰਤ ਦਸਿਆ ਉਨਾ ਕਿਹਾ ਕਿ ਸੰਸਥਾ ਜਨਹਿਤ ਸਮਿਤੀ ਹਮੇਸ਼ਾ ਲੋਕਾ ਦੀ ਸੇਵਾ ਕਰਦੀ ਆਈ ਹੈ ਅਤੇ ਸਾਨੂੰ ਸੰਸਥਾ ਦੇ ਕੰਮਾਂ ਤੇ ਮਾਣ ਹੈ । ਪ੍ਰੋਗਰਾਮ ਦੇ ਅੰਤ ਤੇ ਸਮਾਜ ਸੇਵੀ ਜਗਤਾਰ ਜੱਗੀ ਵਲੋ ਸਾਰੀਆ ਦਾ ਧਨਵਾਦ ਕੀਤਾ ਗਿਆ, ਉਨਾਂ ਦੱਸਿਆ ਕਿ ਸੰਸਥਾ ਵਲੋ ਮਰੀਜਾ ਲਈ ਲਗਾਤਾਰ ਸੇਵਾ ਕਾਰਜ ਜਿਸ ਵਿਚ ਦਵਾਈਆ, ਇਲਾਜ, ਕੇਅਰ ਅਤੇ ਅਪਰੇਸ਼ਨ ਸ਼ਾਮਿਲ ਹਨ ਚਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸੰਸਥਾ ਵਲੋ ਕੰਪਿਊਟਰ ਸੈਂਟਰ, ਸਿਲਾਈ ਸੈਂਟਰ, ਅੰਤਿਮ ਯਾਤਰਾ ਵੇਨ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਫੀਸ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਵਿਚ ਲੋੜਵੰਦ ਲੋਕਾ ਨੂੰ ਸਿਲਾਈ ਮਸ਼ੀਨਾਂ ਅਤੇ ਰਾਸ਼ਨ ਵਿ ਦਿੱਤਾ ਗਿਆ। ਇਸ ਮੌਕੇ ਪਹੁੰਚੀਆ ਸਖਸ਼ੀਅਤਾਂ ਵਿਚ ਡਾਕਟਰ ਸੁਧੀਰ ਵਰਮਾ, ਸਮਰਜੀਤ ਗੋਇਲ, ਡਾਕਟਰ ਜੀ.ਐਸ ਅੰਨਦ, ਜਸਵੀਰ ਸਿੰਘ, ਬਲਵਿੰਦਰ ਸਿੰਘ, ਹਰਿੰਦਰ ਸ਼ਰਮਾ, ਅਬਦੁਲ ਵਾਹਿਦ ਜੀ, ਡਾਕਟਰ ਪੰਕਜ ਮਹਿੰਦਰੂ, ਮਨਜੀਤ ਸਿੰਘ ਜੀ, ਐਸ.ਢਿੱਲੋ ਸਾਹਿਬ, ਸ਼੍ਰੀ ਮੁਲੱਖ ਰਾਜ ਸਿੰਗਲਾ, ਰਣਜੀਤ ਸਿੰਘ, ਇੰਦਰਜੀਤ ਦੁਆ ਜੀ, ਐੱਸ ਪੀ ਪਰਾਸ਼ਰ, ਡੀ ਪੀ ਸਿੰਘ ਸ਼ਾਮਿਲ ਸਨ।