ਦਿਲੀ, 2 ਦਸੰਬਰ : ਸ੍ਰੀਲੰਕਾ ਵਿਖੇ ਚੱਕਰਵਾਤੀ ਤੂਫ਼ਾਨ ‘ਦਿਤਵਾ’ ਦੇ ਕਹਿਰ ਕਾਰਨ ਸ੍ਰੀਲੰਕਾ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਭਾਰਤੀ ਹਵਾਈ ਫੌਜ ਨੇ ਵੱਡਾ ਰਾਹਤ ਆਪਰੇਸ਼ਨ ਚਲਾਇਆ ਗਿਆ ਹੈ।
ਇਕ ਬੁਲਾਰੇ ਨੇ ਦੱਸਿਆ ਕਿ ਰਾਹਤ ਮਿਸ਼ਨ ਲਈ ਭਾਰਤੀ ਹਵਾਈ ਫੌਜ ਦੇ ਆਈਐੱਲ–76 ਅਤੇ ਸੀ–130ਜੇ ਜਹਾਜ਼ਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਜਹਾਜ਼ ਸ੍ਰੀਲੰਕਾ ਵਿੱਚ ਬਚਾਅ ਸਮੱਗਰੀ, ਐਨਡੀਆਰਐਫ ਟੀਮਾਂ ਭੇਜਣ ਦੇ ਨਾਲ-ਨਾਲ ਫਸੇ ਯਾਤਰੀਆਂ ਨੂੰ ਕੱਢਣ ਲਈ ਵੀ ਤੈਅਨਾਤ ਹਨ।
ਇਸ ਕਾਰਵਾਈ ਦੌਰਾਨ 290 ਤੋਂ ਵੱਧ ਭਾਰਤੀਆਂ ਨੂੰ ਹਵਾਈ ਰਾਹੀਂ ਤਿਰੂਵਨੰਤਪੁਰਮ ਹਵਾਈ ਅੱਡੇ ’ਤੇ ਸੁਰੱਖਿਅਤ ਪਹੁੰਚਾਇਆ ਗਿਆ ਤੇ ਅਜੇ ਵੀ ਕਾਰਜ ਜਾਰੀ ਹਨ। ਵਿਦੇਸ਼ ਮੰਤਰਾਲੇ ਅਨੁਸਾਰ, ਹੁਣ ਤੱਕ ਦੋ ਹਜ਼ਾਰ ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਸ੍ਰੀਲੰਕਾ ਤੋਂ ਵਾਪਸ ਲਿਆਇਆ ਜਾ ਚੁੱਕਾ ਹੈ।