ਚੰਕੀ ਪਾਂਡੇ ਤੇ ਅਦਾਕਾਰਾ ਅਨੰਨਿਆ ਨੇ ਕੀਤੀ ਅਸਲੀ ਚੰਦੂ ਚੈਪੀਅਨ ਨਾਲ ਮੁਲਾਕਾਤ
ਮੁੰਬਈ: ਫਿਲਮ ‘ਚੰਦੂ ਚੈਂਪੀਅਨ’ ਦੇ ਰਿਲੀਜ਼ ਹੋਣ ਦੇ ਇੱਕ ਦਿਨ ਮਗਰੋਂ ਅਦਾਕਾਰਾ ਅਨੰਨਿਆ ਪਾਂਡੇ ਅਤੇ ਉਸ ਦੇ ਪਿਤਾ ਚੰਕੀ ਪਾਂਡੇ ਨੂੰ ਇਸ ਫ਼ਿਲਮ ਦੇ ਪ੍ਰੇਰਨਾ ਸਰੋਤ ਰਹੇ ਮੁਰਲੀਕਾਂਤ ਪੇਟਕਰ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਚੰਕੀ ਪਾਂਡੇ ਨੇ ਇੰਸਟਾਗ੍ਰਾਮ ’ਤੇ ਇਸ ਮੁਲਾਕਾਤ ਸਬੰਧੀ ਆਪਣਾ ਅਨੁਭਵ ਦੱਸਦਿਆਂ ਇਸ ਮੁਲਾਕਾਤ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ। ਤਸਵੀਰ ਵਿੱਚ ਚੰਕੀ ਪਾਂਡੇ , ਅਨੰਨਿਆ ਪਾਂਡੇ ਅਤੇ ਮੁਰਲੀਕਾਂਤ ਪੇਟਕਰ ਭਾਵ ਅਸਲੀ ‘ਚੰਦੂ ਚੈਂਪੀਅਨ’ ਨਜ਼ਰ ਆ ਰਹੇ ਹਨ।