ਚੌਥੇ ਦਿਨ ਵੀ ਜੰਮੂ-ਸ੍ਰੀਨਗਰ ਦਾ ਰਾਹ ਆਵਾਜਾਈ ਲਈ ਬੰਦ

ਜੰਮੂ, 5 ਸਤੰਬਰ : ਹੜਾਂ ਦੀ ਮਾਰ ਕਾਰਨ ਕਈ ਥਾਵਾਂ ਤੇ ਭਾਰੀ ਨੁਕਸਾਨ ਹੋਇਆ ਹੈ। ਜੰਮੂ-ਸ਼੍ਰੀਨਗਰ ਕੌਮੀ ਸ਼ਾਹਰਾਹ ਕਈ ਥਾਵਾਂ ‘ਤੇ ਢਿੱਗਾਂ ਡਿੱਗਣ ਅਤੇ ਸੜਕ ਦੇ ਹਿੱਸਿਆਂ ਦੇ ਢਹਿ ਜਾਣ ਕਾਰਨ ਸ਼ੁੱਕਰਵਾਰ ਨੂੰ ਚੌਥੇ ਦਿਨ ਵੀ ਵਾਹਨਾਂ ਦੀ ਆਵਾਜਾਈ ਲਈ ਬੰਦ ਰਿਹਾ। ਹਾਲਾਂਕਿ, ਜੰਮੂ ਖੇਤਰ ਦੇ ਪੁੰਛ ਜ਼ਿਲ੍ਹੇ ਨੂੰ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਨਾਲ ਜੋੜਨ ਵਾਲਾ ਅੰਤਰ-ਖੇਤਰੀ ਮੁਗ਼ਲ ਰੋਡ ਤਿੰਨ ਦਿਨਾਂ ਦੀ ਬੰਦ ਹੋਣ ਤੋਂ ਬਾਅਦ ਵਾਹਨਾਂ ਦੀ ਆਵਾਜਾਈ ਲਈ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ।
ਇੱਕ ਟਰੈਫਿਕ ਪੁਲੀਸ ਅਧਿਕਾਰੀ ਨੇ ਕਿਹਾ, “ਜੰਮੂ-ਸ਼੍ਰੀਨਗਰ ਰਾਜਮਾਰਗ ਅਤੇ ਸਿੰਥਨ ਰੋਡ ਕਈ ਥਾਵਾਂ ’ਤੇ ਢਿੱਗਾ ਡਿੱਗਣ, ਚਿੱਕੜ ਦੇ ਵਹਾਅ ਅਤੇ ਡਿੱਗਦੇ ਪੱਥਰਾਂ ਕਾਰਨ ਵਾਹਨਾਂ ਦੀ ਆਵਾਜਾਈ ਲਈ ਬੰਦ ਹਨ।” ਭਾਰੀ ਮੀਂਹ, ਅਚਾਨਕ ਆਏ ਹੜ੍ਹਾਂ ਅਤੇ ਢਿੱਗਾਂ ਡਿੱਗਣ ਤੋਂ ਬਾਅਦ 26 ਅਗਸਤ ਤੋਂ ਕਈ ਥਾਵਾਂ ’ਤੇ ਰੁਕਾਵਟਾਂ ਕਾਰਨ ਸਾਹਰਾਹ ਬੰਦ ਰਿਹਾ ਸੀ, ਪਰ 30 ਅਗਸਤ ਨੂੰ ਕੁਝ ਘੰਟਿਆਂ ਲਈ ਇਸ ਨੂੰ ਆਵਾਜਾਈ ਲਈ ਦੁਬਾਰਾ ਖੋਲ੍ਹ ਦਿੱਤਾ ਗਿਆ ਸੀ।

Scroll to Top